by nripost
ਸਾਹਨੇਵਾਲ ਕੁਹਾੜਾ (ਰਾਘਵ): ਪੁਲਸ ਚੌਂਕੀ ਕੰਗਣਵਾਲ ਅਧੀਨ ਆਉਂਦੇ ਇਲਾਕਿਆਂ ਦੇ ਅੰਦਰ ਲੁਟੇਰਿਆਂ ਦੀ ਦਹਿਸ਼ਤ ਇਸ ਕਦਰ ਵੱਧ ਗਈ ਹੈ ਕਿ ਆਮ ਆਦਮੀ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝ ਰਿਹਾ। ਬੀਤੀ ਰਾਤ ਵੀ ਲੁਟੇਰਿਆਂ ਨੇ ਇਕ ਡਾਕਟਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਤੋਂ 6 ਹਜ਼ਾਰ ਰੁਪਏ ਨਕਦੀ ਅਤੇ ਇਕ ਮੋਬਾਇਲ ਫੋਨ ਲੁੱਟ ਲਿਆ। ਗੰਭੀਰ ਜ਼ਖ਼ਮੀ ਡਾਕਟਰ ਵਿਨੋਦ ਮੋਰੀਆ ਦੇ ਬੇਟੇ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਕਲੀਨਿਕ ਹੈ। ਜਦੋਂ ਰਾਤ ਉਹ ਕਲੀਨਿਕ ਬੰਦ ਕਰਕੇ ਆ ਰਹੇ ਸਨ ਤਾਂ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਸਿਰ ਅਤੇ ਹੱਥ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਬੋਲ ਦਿੱਤਾ ਅਤੇ ਉਨ੍ਹਾਂ ਦੇ ਪਿਤਾ ਤੋਂ ਮੋਬਾਇਲ ਅਤੇ 6000 ਖੋਹ ਕੇ ਫਰਾਰ ਹੋ ਗਏ।