by nripost
ਅੰਮ੍ਰਿਤਸਰ (ਨੇਹਾ): ਥਾਣਾ ਅਜਨਾਲਾ ਦੀ ਪੁਲੀਸ ਨੇ ਆਕਾਸ਼, ਜੋਧਾ, ਅਜੇ ਪਾਲ ਸਿੰਘ, ਜਿੰਦਾ, ਮਨਪ੍ਰੀਤ ਮਾਨ, ਬੌਬੀ ਅਤੇ ਉਨ੍ਹਾਂ ਦੇ ਪੰਜ ਅਣਪਛਾਤੇ ਸਾਥੀਆਂ ਖ਼ਿਲਾਫ਼ ਕਤਲ ਦੀ ਨੀਅਤ ਨਾਲ ਇੱਕ ਨੌਜਵਾਨ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਹਰਕੀਰਤ ਸਿੰਘ ਨੇ ਦੱਸਿਆ ਕਿ ਉਹ ਆਪਣਾ ਰੈਸਟੋਰੈਂਟ ਬਣਵਾ ਰਿਹਾ ਹੈ, ਉਹ ਆਪਣੀ ਕਾਰ ਥਾਰ ਵਿਚ ਰੈਸਟੋਰੈਂਟ ਤੋਂ ਚੱਕਰ ਲਗਾ ਕੇ ਵਾਪਸ ਘਰ ਆ ਰਿਹਾ ਸੀ ਤਾਂ ਰਸਤੇ ਵਿਚ ਉਸ ਨੇ ਆਪਣੀ ਹਵੇਲੀ ਦੇ ਬਾਹਰ ਕਾਰ ਨੂੰ ਰੋਕਿਆ ਤਾਂ ਉਕਤ ਦੋਸ਼ੀ ਤਿੰਨ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਅਤੇ ਉਸ ਨੂੰ ਮਾਰਨ ਦੀ ਨੀਅਤ ਨਾਲ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਉਸ ਦੀ ਕਾਰ ਜਾ ਵੱਜੀ, ਜਿਸ ਤੋਂ ਬਾਅਦ ਦੋਸ਼ੀ ਉਥੋਂ ਫ਼ਰਾਰ ਹੋ ਗਏ | ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।