Fazilka: ਭੇਤਭਰੇ ਹਲਾਤ ‘ਚ ਖੂਨ ਨਾਲ ਲਥਪਥ ਮਿਲੀ ਨੌਜਵਾਨ ਦੀ ਲਾਸ਼

by nripost

ਫ਼ਾਜ਼ਿਲਕਾ (ਰਾਘਵ): ਫਾਜ਼ਿਲਕਾ ਜ਼ਿਲ੍ਹੇ ਅੰਦਰ ਅੱਜ ਸਵੇਰੇ ਅਬੋਹਰ ਦੇ ਲਾਈਨ ਪਾਰ ਇਲਾਕੇ ਦੇ ਜੇ.ਪੀ ਪਾਰਕ ਵਿੱਚ ਦੋ ਨੌਜਵਾਨ ਖੂਨ ਨਾਲ ਲੱਥਪੱਥ ਹਾਲਤ ਵਿੱਚ ਪਏ ਹੋਣ ਦਾ ਮਾਮਲਾ ਸਮਾਣੇ ਆਇਆ ਹੈ । ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਸੀ। ਜਦੋਂਕਿ ਦੂਜੇ ਨੌਜਵਾਨ ਦਾ ਸਾਹ ਚੱਲ ਰਹੇ ਸਨ।ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੋਂ ਉਸ ਨੂੰ ਹਸਪਤਾਲ 'ਚ ਤਾਇਨਾਤ ਡਾਕਟਰਾਂ ਵਲੋਂ ਰੈਫਰ ਕੀਤਾ। ਸੂਚਨਾ ਮਿਲਣ ’ਤੇ ਡੀਐਸਪੀ ਅਬੋਹਰ, ਦੋਵੇਂ ਥਾਣਿਆਂ ਦੇ ਇੰਚਾਰਜ ਅਤੇ ਸਮਾਜ ਸੇਵੀ ਸੰਸਥਾ ਦੇ ਮੈਂਬਰ ਮੌਕੇ ’ਤੇ ਪੁੱਜੇ ਅਤੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਸ਼ਨਾਖਤ ਅਤੇ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ। ਪਾਰਕ 'ਚ ਨੌਜਵਾਨ ਦੇ ਕਤਲ ਦੀ ਖਬਰ ਸੁਣ ਕੇ ਆਸ-ਪਾਸ ਦੇ ਲੋਕ ਹੈਰਾਨ ਰਹਿ ਗਏ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਜੇ.ਪੀ.ਪਾਰਕ 'ਚ ਸੈਰ ਕਰ ਰਹੇ ਲੋਕਾਂ ਨੇ ਇਕ ਨੌਜਵਾਨ ਦੀ ਖੂਨ ਨਾਲ ਲੱਥਪੱਥ ਹਾਲਤ 'ਚ ਲਾਸ਼ ਦੇਖ ਕੇ ਨਰ ਸੇਵਾ ਨਰਾਇਣ ਸੇਵਾ ਸੰਸਥਾ ਦੇ ਮੈਂਬਰਾਂ ਨੂੰ ਸੂਚਨਾ ਦਿੱਤੀ। ਜਿਸ 'ਤੇ ਬਿੱਟੂ ਨਰੂਲਾ ਅਤੇ ਹੋਰ ਟੀਮ ਉਥੇ ਪਹੁੰਚੀ ਅਤੇ ਦੇਖਿਆ ਕਿ ਇਕ ਹੋਰ ਨੌਜਵਾਨ ਸੀ। ਉਹ ਵੀ ਖੂਨ ਨਾਲ ਲੱਥਪੱਥ ਹਾਲਤ 'ਚ ਉਥੇ ਪਿਆ ਸੀ,ਪਰ ਉਸ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਿੱਥੇ ਬਾਅਦ 'ਚ ਮ੍ਰਿਤਕ ਦੀ ਪਛਾਣ ਰਵੀ ਖੰਨਾ ਪੁੱਤਰ ਟੁਨੀਆ ਰਾਮ ਉਮਰ ਕਰੀਬ 21 ਸਾਲ ਵਾਸੀ ਆਰੀਆ ਨਗਰ ਅਤੇ ਜ਼ਖਮੀ ਨੌਜਵਾਨ ਦੀ ਪਛਾਣ ਵਿਕਰਮ ਪੁੱਤਰ ਸੰਦੀਪ ਉਮਰ ਕਰੀਬ 18 ਸਾਲ ਵਾਸੀ ਆਰੀਆ ਨਗਰ ਵਜੋਂ ਹੋਈ। ਸੂਚਨਾ ਮਿਲਦੇ ਹੀ ਥਾਣਾ ਨੰਬਰ 1 ਅਤੇ ਥਾਣਾ ਨੰਬਰ 2 ਦੇ ਇੰਚਾਰਜ ਅਤੇ ਅਬੋਹਰ ਦੇ ਡੀਐੱਸਪੀ ਸੁਖਵਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੀ ਇਕ ਬੇਟੀ ਹੈ। ਪੁਲਿਸ ਮ੍ਰਿਤਕ ਦੀ ਪਤਨੀ ਨਿਸ਼ਾ ਦੇ ਬਿਆਨਾਂ 'ਤੇ ਕਾਰਵਾਈ ਕਰ ਰਹੀ ਹੈ।