ਢਾਕਾ (ਜਸਪ੍ਰੀਤ) : ਬੰਗਲਾਦੇਸ਼ 'ਚ ਹਿੰਦੂਆਂ 'ਤੇ ਅੱਤਿਆਚਾਰ ਦੀ ਨਵੀਂ ਮਿਸਾਲ ਸਾਹਮਣੇ ਆਈ ਹੈ। ਚਟਗਾਂਵ ਜ਼ਿਲੇ 'ਚ ਬੁੱਧਵਾਰ ਨੂੰ ਇਸਕਾਨ ਗਰੁੱਪ ਦੇ ਪ੍ਰਮੁੱਖ ਚਿਹਰਿਆਂ 'ਚੋਂ ਇਕ ਚਿਨਮੋਏ ਦਾਸ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਚਿਨਮੋਏ ਦਾਸ ਬ੍ਰਹਮਚਾਰੀ ਅਤੇ 19 ਹੋਰ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਚਿਨਮੋਏ ਦਾਸ ਬ੍ਰਹਮਚਾਰੀ 'ਤੇ 25 ਅਕਤੂਬਰ ਨੂੰ ਚਟਗਾਂਵ 'ਚ ਹੋਈ ਰੈਲੀ ਦੌਰਾਨ ਬੰਗਲਾਦੇਸ਼ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦਾ ਦੋਸ਼ ਹੈ। ਚਟਗਾਂਵ ਪੁਲਿਸ ਨੇ ਦੋਸ਼ ਲਗਾਇਆ ਕਿ ਪ੍ਰਦਰਸ਼ਨ ਦੌਰਾਨ ਬੰਗਲਾਦੇਸ਼ ਦੇ ਰਾਸ਼ਟਰੀ ਝੰਡੇ ਦੇ ਉੱਪਰ ਇਸਕੋਨ ਦਾ ਭਗਵਾ ਝੰਡਾ ਲਹਿਰਾਇਆ ਗਿਆ ਸੀ। ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਚਿਨਮੋਏ ਦਾਸ ਬੰਗਲਾਦੇਸ਼ ਵਿੱਚ ਇਸਕੋਨ ਟਰੱਸਟ ਦੇ ਸਕੱਤਰ ਹਨ ਅਤੇ ਹਿੰਦੂਆਂ ਉੱਤੇ ਹੋ ਰਹੇ ਅੱਤਿਆਚਾਰਾਂ ਖ਼ਿਲਾਫ਼ ਆਵਾਜ਼ ਉਠਾਉਂਦੇ ਰਹੇ ਹਨ। ਇਸ ਮਾਮਲੇ 'ਤੇ ਚਿਨਮਯ ਦਾਸ ਨੇ ਵੀ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਗਵਾ ਝੰਡਾ ਚੰਦ-ਤਾਰੇ ਦੇ ਝੰਡੇ 'ਤੇ ਲਹਿਰਾਇਆ ਗਿਆ ਸੀ ਨਾ ਕਿ ਬੰਗਲਾਦੇਸ਼ ਦੇ ਰਾਸ਼ਟਰੀ ਝੰਡੇ 'ਤੇ। ਧਿਆਨ ਯੋਗ ਹੈ ਕਿ ਬੰਗਲਾਦੇਸ਼ ਦੇ ਰਾਸ਼ਟਰੀ ਝੰਡੇ ਵਿੱਚ ਕੋਈ ਚੰਦ ਅਤੇ ਤਾਰਾ ਨਹੀਂ ਹੈ।