ਮੁਹਾਲੀ ਦੇ ਨਿਆਂਗਾਓ ‘ਚ ਸਾਹਮਣੇ ਆਇਆ ਬੇਅਦਬੀ ਦਾ ਮਾਮਲਾ

by nripost

ਐਸਏਐਸ ਨਗਰ (ਜਸਪ੍ਰੀਤ): ਮੁਹਾਲੀ ਵਿਚਲੇ ਨਿਆਂਗਾਓ ਸਥਿਤ ਆਦਰਸ਼ ਨਗਰ 'ਚ ਬੇਅਦਬੀ ਦਾ ਮਾਮਲਾ (Beadbi Case) ਸਾਹਮਣੇ ਆਇਆ ਹੈ ਜਿਥੇ ਗੁਟਕਾ ਸਾਹਿਬ ਦੇ ਅੰਗ ਗਲੀ 'ਚ ਖਿੱਲਰੇ ਪਏ ਸਨ। ਇਨ੍ਹਾਂ ਨੂੰ ਸਭ ਤੋਂ ਪਹਿਲਾਂ 'ਆਪ' ਆਗੂ ਸੰਦੀਪ ਸਿੰਘ ਨੇ ਦੇਖਿਆ ਤੇ ਇਸ ਦੀ ਜਾਣਕਾਰੀ ਇਲਾਕੇ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਨੂੰ ਦਿੱਤੀ ਜੋ ਮੌਕੇ 'ਤੇ ਪਹੁੰਚੇ। ਉਨ੍ਹਾਂ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਨਿਆਂਗਾਓ ਦੇ ਐਸਐਚਓ ਜੈਦੀਪ ਜਾਖੜ ਆਪਣੀ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚ ਗਏ।

ਇਸ ਤੋਂ ਬਾਅਦ ਡੀਐਸਪੀ ਮੋਹਿਤ ਅਗਵਾਲ ਨੇ ਵੀ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਕਿਹਾ ਕਿ ਜਲਦ ਤੋਂ ਜਲਦ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਦੌਰਾਨ ਨਿਹੰਗ ਸਿੰਘ ਜਥੇਬੰਦੀ ਚਕਰਵਤੀ ਫੌਜਾਂ ਮੌਕੇ 'ਤੇ ਪਹੁੰਚ ਗਈਆਂ, ਜਿਨ੍ਹਾਂ ਕਿਹਾ ਕਿ ਜੇਕਰ ਪੁਲਿਸ ਵਲੋਂ ਜਲਦ ਦੋਸ਼ੀ ਨੂੰ ਕਾਬੂ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਖ਼ੁਦ ਦੋਸ਼ੀ ਦੀ ਭਾਲ ਕਰ ਕੇ ਸੋਧਾ ਲਾਇਆ ਜਾਵੇਗਾ।