ਪੰਜਾਬ ‘ਚ ਅਕਾਲੀ ਦਲ ਨੂੰ ਲੱਗੇਗਾ ਵੱਡਾ ਝਟਕਾ, ਦਿੱਗਜ ਨੇਤਾ ਭਾਜਪਾ ‘ਚ ਹੋਣ ਜਾ ਰਹੇ ਹਨ ਸ਼ਾਮਲ

by nripost

ਚੰਡੀਗੜ੍ਹ (ਜਸਪ੍ਰੀਤ): ਇਸ ਵੇਲੇ ਦੀ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ। ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਅੱਜ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਚੱਬੇਵਾਲ ਤੋਂ ਠੰਡਲ ਨੂੰ ਭਾਜਪਾ ਟਿਕਟ ਦੇਣ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਠੰਡਲ ਚੱਬੇਵਾਲ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਅਕਾਲੀ ਦਲ ਦੇ ਦਿੱਗਜ ਨੇਤਾਵਾਂ ਵਿੱਚੋਂ ਇੱਕ ਹਨ।