ਜਲੰਧਰ (ਨੇਹਾ) : ਲੋਹੀਆਂ ਪੁਲਸ ਨੇ ਸ਼ਹਿਰ 'ਚ ਲੰਬੇ ਸਮੇਂ ਤੋਂ ਚੱਲ ਰਹੇ ਸੱਟੇਬਾਜ਼ੀ ਦੇ ਅਦਾਰੇ 'ਤੇ ਛਾਪਾ ਮਾਰ ਕੇ 16 ਸੱਟੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਓਮਕਾਰ ਸਿੰਘ ਬਰਾੜ ਡੀ.ਐਸ.ਪੀ. ਸ਼ਾਹਕੋਟ ਅਤੇ ਥਾਣਾ ਇੰਚਾਰਜ ਇੰਸਪੈਕਟਰ ਲਾਭ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਜਲੰਧਰ ਦਿਹਾਤੀ ਹਰਕੰਵਲਪ੍ਰੀਤ ਸਿੰਘ ਐੱਸ.ਖੱਖ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਏ.ਐਸ.ਆਈ. ਬਲਕਾਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਛਾਪਾ ਮਾਰ ਕੇ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਇੱਕ ਵਿਅਕਤੀ ਫਰਾਰ ਹੋ ਗਿਆ।
ਡੀਐਸਪੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚ ਸੋਨੂੰ ਕੁਮਾਰ ਪੁੱਤਰ ਰਾਮ ਲਾਲ, ਰਾਜੀਵ ਕੁਮਾਰ ਪੁੱਤਰ ਰੇਸ਼ਮ, ਗੁਰਦੀਪ ਰਾਮ ਪੁੱਤਰ ਸੌਦਾਗਰ ਰਾਮ, ਨਰੇਸ਼ ਕੁਮਾਰ ਪੁੱਤਰ ਸਰਵਣ ਸਿੰਘ, ਬੋਧਰਾਜ ਉਰਫ਼ ਬੁੱਢਾ ਪੁੱਤਰ ਜੀਤ ਰਾਮ, ਗੁਰਪ੍ਰੀਤ ਸਿੰਘ ਸ਼ਾਮਲ ਹਨ। ਬਲਜਿੰਦਰ ਕੁਮਾਰ ਉਰਫ਼ ਕਾਲਾ ਪੁੱਤਰ ਜਸਵਿੰਦਰ ਪਾਲ, ਗੌਰਵ ਕੁਮਾਰ ਉਰਫ਼ ਗੌਰਾ ਪੁੱਤਰ ਸਰਵਣ ਸਿੰਘ, ਸ਼ਾਲੂ ਪੁੱਤਰ ਸੁਖਜੀਤ ਸਿੰਘ ਸਾਰੇ ਵਾਸੀ ਲੋਹੀਆਂ ਖਾਸ, ਅਮਰਜੀਤ ਸਿੰਘ ਉਰਫ਼ ਮੰਗਾ ਪੁੱਤਰ ਚਰਨ ਸਿੰਘ, ਰਣਜੀਤ ਸਿੰਘ ਉਰਫ਼ ਦੀਪ ਪੁੱਤਰ ਰਾਜ ਕੁਮਾਰ, ਮੁਖ ਸਿੰਘ ਪੁੱਤਰ ਸਾਬੀ, ਸੋਨੂੰ ਸਿੰਘ ਪੁੱਤਰ ਹਰਬੰਸ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਮੰਗਾ, ਪ੍ਰਿੰਸ ਪੁੱਤਰ ਸਾਹਿਬ ਸਿੰਘ ਸਾਰੇ ਵਾਸੀ ਸੁਲਤਾਨਪੁਰ ਲੋਧੀ, ਗੁਰਚਰਨ ਸਿੰਘ ਉਰਫ ਸੋਨੂੰ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਮਾਣਕ। ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੱਟੇ ਦਾ ਮੁੱਖ ਮੁਲਜ਼ਮ ਬਲਵਿੰਦਰ ਕੁਮਾਰ ਉਰਫ਼ ਬਿੰਦੀ ਪੁੱਤਰ ਬੂਝਾ ਰਾਮ ਵਾਸੀ ਲੋਹੀਆਂ ਫ਼ਰਾਰ ਹੋ ਗਿਆ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 18700 ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ।