ਪੁਰਾਣਾ ਸ਼ਾਲਾ (ਨੇਹਾ) : ਥਾਣਾ ਪੁਰਾਣਾਸ਼ਾਲਾ 'ਚ ਨਿੱਜੀ ਰੰਜਿਸ਼ ਕਾਰਨ ਨੌਜਵਾਨ ਨੂੰ ਨਹਿਰ 'ਚ ਡੋਬ ਕੇ ਮਾਰਨ ਦੇ ਦੋਸ਼ 'ਚ ਪੁਲਸ ਨੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਇਕ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪੁਰਾਣਾ ਸ਼ਾਲਾ ਕਰਿਸ਼ਮਾ ਦੇਵੀ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮ੍ਰਿਤਕ ਦੇ ਚਾਚੇ ਦੇ ਲੜਕੇ ਸੁਖਦੇਵ ਰਾਜ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਧਰਮਪਾਲ ਪੁੱਤਰ ਜੋਗਿੰਦਰ ਪਾਲ ਵਾਸੀ ਬਰਿਆਰ ਜੋ ਕਿ ਐੱਸ. ਮਜ਼ਦੂਰ ਵਜੋਂ ਕੰਮ ਕਰਨ ਲਈ ਅਤੇ 7 ਸਤੰਬਰ ਨੂੰ ਆਪਣੇ ਘਰ ਪਿੰਡ ਮਨਕੌਰ ਸਿੰਘ ਜੀ.ਟੀ. ਰੋਡ 'ਤੇ ਸਥਿਤ ਮੈਰਿਜ ਪੈਲੇਸ 'ਚ ਕੰਮ ਕਰਨ ਲਈ ਗਿਆ ਸੀ। ਦੁਪਹਿਰ ਬਾਅਦ ਉਕਤ ਦੋਸ਼ੀ ਮੋਟਰਸਾਈਕਲ 'ਤੇ ਆਇਆ ਅਤੇ ਧਰਮਪਾਲ ਨੂੰ ਕਿਸੇ ਰਿਸ਼ਤੇਦਾਰ ਦੀ ਮੌਤ ਹੋਣ ਦੀ ਗੱਲ ਕਹਿ ਕੇ ਕੰਮ 'ਤੇ ਲੈ ਗਿਆ।
ਮੁਲਜ਼ਮਾਂ ਨੇ ਆਪਸੀ ਰੰਜਿਸ਼ ਦੇ ਚੱਲਦਿਆਂ ਧਰਮਪਾਲ ਨੂੰ ਸਿਰਕੀਆਂ ਪੁਲ ਨਹਿਰ ਕੋਲ ਲਿਜਾ ਕੇ ਪਾਣੀ ਵਿੱਚ ਡੋਬ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸ਼ਾਮ ਨੂੰ ਜਦੋਂ ਧਰਮਪਾਲ ਘਰ ਨਹੀਂ ਆਇਆ ਤਾਂ ਉਸ ਨੇ ਪੂਰੇ ਪਰਿਵਾਰ ਸਮੇਤ ਤਲਾਸ਼ੀ ਲਈ ਤਾਂ ਧਰਮਪਾਲ ਦੀ ਲਾਸ਼ ਸਿਰਕੀਆਂ ਨੇੜੇ ਝਾੜੀਆਂ 'ਚ ਫਸੀ ਹੋਈ ਮਿਲੀ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਸਾਰੀ ਤਫ਼ਤੀਸ਼ ਤੋਂ ਬਾਅਦ ਦੇ ਬਿਆਨਾਂ ਦੇ ਆਧਾਰ 'ਤੇ ਬਿੱਟੂ ਪੁੱਤਰ ਰਤਨ ਲਾਲ ਵਾਸੀ ਬਰਿਆਰ ਥਾਣਾ ਦੀਨਾਨਗਰ ਅਤੇ ਲਵਪ੍ਰੀਤ ਪੁੱਤਰ ਅਸ਼ੋਕ ਕੁਮਾਰ ਵਾਸੀ ਭਾਗੀ ਚੱਕ ਜ਼ਿਲ੍ਹਾ ਕਠੂਆ ਜੰਮੂ ਕਸ਼ਮੀਰ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਦਈ ਅਤੇ ਮੁਲਜ਼ਮ ਬਿੱਟੂ ਵਾਸੀ ਬਰਿਆਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।