ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

by nripost

ਨਡਾਲਾ (ਹਰਮੀਤ) : ਕਪੂਰਥਲਾ ਦੇ ਕਸਬਾ ਨਡਾਲਾ ਮੂਲ ਦੇ ਨਵੀਨ ਸਿੰਘ ਦਾ ਅਮਰੀਕਾ ਦੇ ਸ਼ਹਿਰ ਸ਼ਿਕਾਗੋ ’ਚ ਸਿਆਹਫਾਮ ਨੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਨਾਡਾਲਾ ਵਾਸੀ ਅਤਵਾਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਨਵੀਨ ਸਿੰਘ, ਪੁੱਤਰ ਸ਼ਿੰਗਾਰ ਸਿੰਘ 35 ਸਾਲਾਂ ਤੋਂ ਪਤਨੀ ਤੇ ਦੋ ਪੁੱਤਰਾਂ ਨਾਲ ਨਾਲ ਅਮਰੀਕਾ 'ਚ ਰਹਿ ਰਿਹਾ ਸੀ। ਉੱਥੇ ਉਸਦੇ ਆਪਣੇ ਸਟੋਰ ਸਨ। ਸੋਮਵਾਰ ਰਾਤ ਕਰੀਬ 10 ਵਜੇ ਉਹ ਸਟੋਰ ਬੰਦ ਕਰ ਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਕਿ ਇਕ ਸਿਆਹਫਾਮ ਵਿਅਕਤੀ ਸਾਮਾਨ ਲੈਣ ਲਈ ਆਇਆ। ਇਸ ਦੌਰਾਨ ਕਿਸੇ ਗੱਲ ਤੋਂ ਦੋਵਾਂ ਦਰਮਿਆਨ ਬਹਿਸ ਹੋ ਗਈ ਤੇ ਉਕਤ ਵਿਅਕਤੀ ਨੇ ਤੈਸ਼ ’ਚ ਆ ਕੇ ਨਵੀਨ ਨੂੰ ਗੋਲ਼ੀ ਮਾਰ ਦਿੱਤੀ। ਇਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।