ਜਗਦਲਪੁਰ (ਨੇਹਾ) : ਤੇਲੰਗਾਨਾ ਦੇ ਭਦਰਾਦਰੀ ਕੋਠਾਗੁਡੇਮ ਜ਼ਿਲੇ 'ਚ ਵੀਰਵਾਰ ਸਵੇਰੇ ਪੁਲਸ ਅਤੇ ਮਾਓਵਾਦੀਆਂ ਵਿਚਾਲੇ ਮੁਕਾਬਲਾ ਹੋਇਆ, ਜਿਸ 'ਚ 6 ਮਾਓਵਾਦੀ ਮਾਰੇ ਗਏ ਅਤੇ ਦੋ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਤੇਲੰਗਾਨਾ ਦੇ ਭਦਰਾਦਰੀ ਕੋਠਾਗੁਡੇਮ ਜ਼ਿਲ੍ਹੇ ਦੇ ਸੁਪਰਡੈਂਟ ਰੋਹਿਤ ਰਾਜ ਨੇ ਦੱਸਿਆ ਕਿ ਗ੍ਰੇਹਾਉਂਡਜ਼ ਦੇ ਜਵਾਨਾਂ ਨੇ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੇ ਤੇਲੰਗਾਨਾ ਦੇ ਭਦਰਾਦਰੀ ਕੋਠਾਗੁਡੇਮ ਜ਼ਿਲ੍ਹੇ ਅਤੇ ਤੇਲੰਗਾਨਾ ਦੇ ਪਿਨਪਾਕਾ ਮੰਡਲ ਕਰਕਾਗੁਡੇਮ ਦੇ ਜੰਗਲਾਂ ਵਿੱਚ ਵੀਰਵਾਰ ਤੜਕੇ ਇੱਕ ਮੁਕਾਬਲੇ ਵਿੱਚ ਕਮਾਂਡਰ ਲਕਸ਼ਮਣ ਸਮੇਤ ਛੇ ਨਕਸਲੀਆਂ ਨੂੰ ਮਾਰ ਦਿੱਤਾ।
ਰੋਹਿਤ ਰਾਜ ਨੇ ਅੱਗੇ ਦੱਸਿਆ ਕਿ ਮੁਕਾਬਲੇ 'ਚ ਤੇਲੰਗਾਨਾ ਪੁਲਸ ਦੇ ਦੋ ਜਵਾਨ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਇਕ ਸਿਪਾਹੀ ਦੀ ਹਾਲਤ ਨਾਜ਼ੁਕ ਹੈ। ਜਵਾਨਾਂ ਨੂੰ ਭਦਰਚਲਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਵਾਨਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਪਰੇਸ਼ਨ ਦੌਰਾਨ ਐਸਪੀ ਪੰਕਜ ਪਰਿਤੋਸ਼ ਨੇ ਦੱਸਿਆ ਕਿ ਪੁਲਿਸ ਦੇ ਵਧਦੇ ਦਬਾਅ ਕਾਰਨ ਛੱਤੀਸਗੜ੍ਹ ਤੋਂ ਤੇਲੰਗਾਨਾ ਵੱਲ ਭੱਜ ਰਹੇ ਨਕਸਲੀਆਂ ਦੀ ਸੂਚਨਾ ਮਿਲੀ ਸੀ। ਕਮਾਂਡਰ ਲਕਸ਼ਮਣ ਅਤੇ ਹੋਰ ਨਕਸਲੀ ਜੰਗਲ ਦੇ ਰਸਤੇ ਤੇਲੰਗਾਨਾ ਵੱਲ ਜਾ ਰਹੇ ਸਨ।
ਸਥਾਨਕ ਪੁਲਿਸ ਅਤੇ ਗ੍ਰੇਹਾਊਂਡ ਫੋਰਸ ਨੇ ਨਕਸਲੀਆਂ ਨੂੰ ਘੇਰ ਲਿਆ। ਇਸ ਤੋਂ ਬਾਅਦ ਜ਼ਬਰਦਸਤ ਗੋਲੀਬਾਰੀ ਹੋਈ। ਇਸ ਮੁਕਾਬਲੇ ਵਿੱਚ ਛੇ ਨਕਸਲੀ ਮਾਰੇ ਗਏ ਹਨ। ਦੱਸ ਦਈਏ ਕਿ ਮਾਰੇ ਗਏ ਨਕਸਲੀਆਂ ਦੀ ਪਛਾਣ ਕੁੰਜ ਵਿਰਈਆ, ਤੁਲਸੀ, ਸ਼ੁਕਰਾ, ਚਲੋ, ਦੁਰਗੇਸ਼ ਅਤੇ ਕੋਟੋ ਵਜੋਂ ਹੋਈ ਹੈ। ਮੌਕੇ ਤੋਂ ਹਥਿਆਰ ਅਤੇ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ।