ਨਵੀਂ ਦਿੱਲੀ (ਸਾਹਿਬ) - ਤਿਹਾੜ ਜੇਲ 'ਚ ਬੰਦ ਪਰਲ ਗਰੁੱਪ ਆਫ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਜੋ ਕਿ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਬੰਦ ਨੇ ਉਨ੍ਹਾਂ ਦੀ ਐਤਵਾਰ ਨੂੰ ਮੌਤ ਹੋ ਗਈ। ਸ਼ਨੀਵਾਰ ਨੂੰ ਜਦੋਂ ਉਨ੍ਹਾਂ ਦੀ ਸਿਹਤ ਵਿਗੜ ਗਈ ਤਾਂ ਉਨ੍ਹਾਂ ਨੂੰ ਡੀਡੀਯੂ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਮੌਤ ਹੋ ਗਈ। ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਨਿਰਮਲ ਸਿੰਘ ਕਈ ਸਾਲਾਂ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਸਨ। ਦੱਸ ਦਈਏ ਕਿ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਰਮਲ ਸਿੰਘ ਭੰਗੂ ਦੀ ਤਬੀਅਤ ਅਚਾਨਕ ਵਿਗੜਨ 'ਤੇ ਸ਼ਨੀਵਾਰ ਨੂੰ ਡੀਡੀਯੂ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਪੱਛਮੀ ਜ਼ਿਲ੍ਹੇ ਦੇ ਡੀਸੀਪੀ ਵਿਚਾਰ ਵੀਰ ਨੇ ਨਿਰਮਲ ਸਿੰਘ ਭੰਗੂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਇਲਾਜ ਕਾਫੀ ਸਮੇਂ ਤੋਂ ਚੱਲ ਰਿਹਾ ਸੀ। ਉਨ੍ਹਾਂ 'ਤੇ ਪਰਲ ਗਰੁੱਪ ਕੰਪਨੀ ਦੇ ਨਾਂ 'ਤੇ ਚਿੱਟ ਫੰਡ ਰਾਹੀਂ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਸੀ। ਇਸ ਮਾਮਲੇ ਵਿੱਚ ਉਹ 2016 ਤੋਂ ਤਿਹਾੜ ਜੇਲ੍ਹ ਵਿੱਚ ਬੰਦ ਸਨ। ਨਿਰਮਲ ਸਿੰਘ ਭੰਗੂ ਨੂੰ ਸੀਬੀਆਈ ਨੇ 8 ਜਨਵਰੀ 2016 ਨੂੰ ਇੱਕ ਚਿੱਟ ਫੰਡ ਕੰਪਨੀ ਦੁਆਰਾ ਕੀਤੇ ਗਏ ਘੁਟਾਲੇ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ।