SPA ਕੌਂਸਲ ਮੈਂਬਰ ਵਜੋਂ ਚੁੱਕੀ ਸਹੁੰ: ਡਾ.ਅਸ਼ੋਕ ਕੁਮਾਰ ਮਿੱਤਲ

by nripost

ਜਲੰਧਰ (ਹਰਮੀਤ) : ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਨੂੰ ਸਕੂਲ ਆਫ਼ ਪਲੈਨਿੰਗ ਐਂਡ ਆਰਕੀਟੈਕਚਰ ( ਦੀ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਰਾਜ ਸਭਾ ਦੇ ਚੇਅਰਮੈਨ ਸ੍ਰੀ ਜਗਦੀਪ ਧਨਖੜ ਵੱਲੋਂ ਬਾਕੀ ਬਚੀਆਂ ਅਸਾਮੀਆਂ 'ਤੇ ਕੀਤੀ ਗਈ ਹੈ।

ਡਾ. ਮਿੱਤਲ ਨੇ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਐੱਸ.ਪੀ.ਏ. ਮੈਂਬਰ ਵਜੋਂ ਸੇਵਾ ਕਰਨਾ ਉਸ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਨੌਜਵਾਨਾਂ ਦੇ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਸਿੱਖਿਆ ਵਿੱਚ ਨਵੀਨਤਾ ਉਤਸ਼ਾਹਿਤ ਕਰਨ ਲਈ ਵਚਨਬੱਧ ਹਨ। ਇਹ ਭਾਰਤ ਵਿੱਚ ਆਰਕੀਟੈਕਚਰ ਲਈ ਪ੍ਰਮੁੱਖ ਸੰਸਥਾ ਹੈ। ਵਰਤਮਾਨ ਵਿੱਚ ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ ਦੇ ਤਿੰਨ ਕੈਂਪਸ ਹਨ, ਜੋ ਨਵੀਂ ਦਿੱਲੀ, ਭੋਪਾਲ ਅਤੇ ਵਿਜੇਵਾੜਾ ਵਿੱਚ ਸਥਿਤ ਹਨ।