by vikramsehajpal
ਬੀਕਾਨੇਰ (ਸਾਹਿਬ) - ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਦੀ ਇੱਕ ਪੋਕਸੋ ਅਦਾਲਤ ਨੇ ਇੱਕ ਵਿਅਕਤੀ ਨੂੰ ਨਾਬਾਲਗ ਲੜਕੀ ਨਾਲ ਜਬਰ-ਜਨਾਹ ਦਾ ਦੋਸ਼ੀ ਕਰਾਰ ਦਿੰਦਿਆਂ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ ਭਾਵੇਂਕਿ ਉਸ ਨੇ ਘਟਨਾ ਦੇ ਇੱਕ ਸਾਲ ਬਾਅਦ ਪੀੜਤ ਲੜਕੀ ਦੇ ਬਾਲਗ ਹੋਣ ’ਤੇ ਉਸ ਨਾਲ ਵਿਆਹ ਕਰਵਾ ਲਿਆ ਸੀ।
ਇਸ ਜੋੜੇ ਦਾ ਹੁਣ ਇੱਕ ਸਾਲ ਦਾ ਇਕ ਦਾ ਬੱਚਾ ਹੈ। ਅਗਵਾ ਤੇ ਜਬਰ-ਜਨਾਹ ਦਾ ਇਹ ਮਾਮਲਾ 2022 ਦਾ ਹੈ। ਪੋਕਸੋ ਅਦਾਲਤ ਨੇ ਜ਼ਿਲ੍ਹੇ ਦੇ ਲਖੇੜੀ ਥਾਣੇ ਪੈਂਦੇ ਮਲ ਕੀ ਝੌਪੜੀਆਂ ਦੇ ਵਸਨੀਕ ਦੋਸ਼ੀ ਐੱਸ. ਮੀਨਾ (24) ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਉਂਦਿਆਂ 80 ਹਜ਼ਾਰ ਰੁਪਏ ਜੁਰਮਾਨਾ ਲਾਇਆ ਅਤੇ ਪੀੜਤ ਦੇ ਗੁਜ਼ਾਰੇ ਵਾਸਤੇ 4 ਲੱਖ ਰੁਪਏ ਅਦਾ ਕਰਨ ਦੇ ਹੁਕਮ ਵੀ ਦਿੱਤੇ ਹਨ।