
ਜਲੰਧਰ (ਸਾਹਿਬ) - 15 ਅਗਸਤ ਤੋਂ ਤੁਰੰਤ ਬਾਅਦ ਪੰਜਾਬ ਪੁਲਿਸ ਅੰਦਰ ਵੀ ਹਲਚਲ ਵੇਖਣ ਨੂੰ ਮਿਲੀ ਹੈ। ਪੁਲਿਸ ਮਹਿਕਮੇ ਅੰਦਰ ਇਸ ਸਾਲ ਦਾ ਸਭ ਤੋਂ ਵੱਡੇ ਫੇਰਬਦਲ ਵੇਖਣ ਨੂੰ ਮਿਲਿਆ ਹੈ। ਪੰਜਾਬ ਪੁਲਿਸ ਵਿੱਚ ਵੱਡੇ ਪੱਧਰ ਉੱਤੇ ਕੀਤੇ ਗਏ ਤਬਾਦਲਿਆਂ ਵਿੱਚ ਜਿੱਥੇ 210 ਡੀਐੱਸਪੀ ਰੈਂਕ ਦੇ ਅਧਿਕਾਰੀ ਤਬਦੀਲ ਕੀਤੇ ਗਏ ਹਨ ਉੱਥੇ ਹੀ 9 ਐੱਸਪੀਆਂ ਨੂੰ ਵੀ ਇੱਧਰੋਂ-ਉੱਧਰ ਬਦਲਿਆ ਗਿਆ ਹੈ, ਇਨ੍ਹਾਂ ਤਬਾਦਲਿਆਂ ਸਬੰਧੀ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।
ਦੱਸ ਦਈਏ ਪੰਜਾਬ ਪੁਲਿਸ ਵਿੱਚ ਜੋ ਫੇਰਬਦਲ ਹੋਏ ਹਨ ਉਨ੍ਹਾਂ ਵਿੱਚ ਮੁੱਖ ਤੌਰ ਉੱਤੇ ਜਲੰਧਰ,ਬਟਾਲਾ,ਲੁਧਿਆਣਾ,ਫਿਰੋਜ਼ਪੁਰ ਅਤੇ ਗੁਰਦਾਸਪੁਰ ਜ਼ਿਲ੍ਹੇ ਸ਼ਾਮਿਲ ਹਨ। ਪੰਜਾਬ ਪੁਲਿਸ ਅੰਦਰ ਪਹਿਲਾਂ ਅਫਸਰਾਂ ਦੇ ਇੰਨੇ ਵੱਡੇ ਤਬਾਦਲੇ ਬਹੁਤ ਸਮੇਂ ਤੋਂ ਨਹੀਂ ਹੋਏ ਹਨ। ਦੱਸ ਦਈਏ ਇਸ ਤੋਂ ਪਹਿਲਾਂ ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਪੰਜਾਬ ਪੁਲਿਸ ਅੰਦਰ ਕਈ ਤਬਾਦਲੇ ਹੋਏ ਸਨ। ਇਨ੍ਹਾਂ ਤਬਾਦਲਿਆਂ ਦੌਰਾਨ 23 IPS ਅਤੇ 4 PPS ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।