ਚੰਡੀਗ੍ਹੜ ਡੈਸਕ (ਸਾਹਿਬ) - ਪੈਰਿਸ ਓਲੰਪਿਕ 2024 'ਚ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਜੈਵਲਿਨ ਫਾਈਨਲ 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਜਦਕਿ ਨੀਰਜ ਚੋਪੜਾ ਦੂਜੇ ਸਥਾਨ 'ਤੇ ਰਿਹਾ ਅਤੇ ਚਾਂਦੀ ਦਾ ਤਗਮਾ ਜਿੱਤਿਆ। ਗ੍ਰੇਨਾਡਾ ਦੇ ਖਿਡਾਰੀ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਮੈਚ ਤੋਂ ਬਾਅਦ ਤਿੰਨ ਜੇਤੂ ਖਿਡਾਰੀਆਂ ਦੇ ਸੈਂਪਲ ਲਏ ਗਏ। ਸਟੇਡੀਅਮ ਵਿੱਚ ਹੀ ਉਸ ਦਾ ਡੋਪ ਟੈਸਟ ਕੀਤਾ ਗਿਆ। ਦੱਸ ਦਈਏ ਕਿ ਵੀਰਵਾਰ 8 ਅਗਸਤ ਦਾ ਦਿਨ ਪੈਰਿਸ ਓਲੰਪਿਕ 'ਚ ਪਾਕਿਸਤਾਨ ਲਈ ਬਹੁਤ ਖੁਸ਼ੀਆਂ ਲੈ ਕੇ ਆਇਆ।
ਅਰਸ਼ਦ ਨਦੀਮ ਨੇ 92.97 ਮੀਟਰ ਸੁੱਟ ਕੇ ਨਾ ਸਿਰਫ ਨਵਾਂ ਓਲੰਪਿਕ ਰਿਕਾਰਡ ਬਣਾਇਆ ਸਗੋਂ ਸੋਨ ਤਗਮੇ 'ਤੇ ਵੀ ਕਬਜ਼ਾ ਕੀਤਾ। ਅਰਸ਼ਦ ਨੇ ਦੋ ਵਾਰ 90 ਤੋਂ ਉਪਰ ਥਰੋਅ ਕੀਤਾ। ਭਾਰਤ ਦੇ ਨੀਰਜ ਚੋਪੜਾ ਨੇ ਦੂਜੇ ਸਥਾਨ 'ਤੇ ਰਹਿ ਕੇ ਚਾਂਦੀ ਦਾ ਤਗਮਾ ਜਿੱਤਿਆ। ਮੈਚ ਤੋਂ ਬਾਅਦ ਉਸ ਦਾ ਡੋਪ ਟੈਸਟ ਕੀਤਾ ਗਿਆ।
ਦੱਸ ਦਈਏ ਕਿ ਜੈਵਲਿਨ ਥਰੋਅ ਦਾ ਮੈਚ ਖ਼ਤਮ ਹੋਣ ਤੋਂ ਬਾਅਦ ਤਿੰਨ ਤਗ਼ਮੇ ਜੇਤੂ ਖਿਡਾਰੀਆਂ ਨੂੰ ਸਟੇਡੀਅਮ ਵਿੱਚ ਹੀ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਉਸ ਦਾ ਡੋਪ ਟੈਸਟ ਕੀਤਾ ਗਿਆ। ਓਲੰਪਿਕ ਦੇ ਨਿਯਮਾਂ ਵਿੱਚ ਇਹ ਸ਼ਾਮਲ ਹੈ ਕਿ ਤਮਗਾ ਜਿੱਤਣ ਵਾਲੇ ਅਥਲੀਟ ਦਾ ਡੋਪ ਟੈਸਟ ਹੋਵੇਗਾ। ਇਹ ਸਾਲਾਂ ਤੋਂ ਇੱਕ ਪਰੰਪਰਾ ਰਹੀ ਹੈ, ਇਹ ਓਲੰਪਿਕ ਦੇ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ। ਇਸੇ ਨਿਯਮ ਤਹਿਤ ਅਰਸ਼ਦ ਨਦੀਮ ਦੇ ਨਾਲ ਭਾਰਤ ਦੇ ਨੀਰਜ ਚੋਪੜਾ ਅਤੇ ਗ੍ਰੇਨਾਡਾ ਦੇ ਪੀਟਰ ਐਂਡਰਸਨ ਦਾ ਵੀ ਡੋਪ ਟੈਸਟ ਕੀਤਾ ਗਿਆ ਸੀ।