ਵੈੱਬ ਡੈਸਕ (ਸਾਹਿਬ) - ਬੀਤੇ ਦਿਨੀ ਪੈਰਿਸ ਓਲੰਪਿਕ ਵਿਚ ਪਾਕਿਸਤਾਨ ਦੇ ਥ੍ਰੋਅਰ ਅਰਸ਼ਦ ਨਦੀਮ ਨੇ 92.97 ਮੀਟਰ ਦੀ ਥ੍ਰੋ ਮਾਰ ਕੇ 16 ਸਾਲ ਪੁਰਾਣਾ ਰਿਕਾਰਡ ਤੋੜ ਕੇ ਨਵਾਂ ਓਲੰਪਿਕ ਰਿਕਾਰਡ ਕਾਇਮ ਕਰ ਦਿੱਤਾ ਸੀ। ਉਹ ਸੋਨ ਤਮਗੇ ਦੀ ਦੌੜ 'ਚ ਸਭ ਤੋਂ ਅੱਗੇ ਪਹੁੰਚ ਰਿਹਾ ਤੇ ਅੰਤ ਤੱਕ ਉਹ ਪਹਿਲੇ ਸਥਾਨ 'ਤੇ ਰਿਹਾ, ਜਿਸ ਕਾਰਨ ਉਸ ਨੇ ਸੋਨ ਤਮਗੇ 'ਤੇ ਕਬਜ਼ਾ ਕਰ ਲਿਆ ਹੈ, ਤੇ ਨੀਰਜ ਨੇ ਆਪਣੀ ਦੂਜੀ ਥ੍ਰੋ 'ਚ 89.45 ਮੀਟਰ ਦੀ ਥ੍ਰੋ ਮਾਰ ਕੇ ਦੂਜਾ ਸਥਾਨ ਹਾਸਲ ਕਰ ਲਿਆ।
ਓਥੇ ਹੀ ਅੱਜ ਨੀਰਜ ਚੌਪੜਾ ਦੀ ਮਾਤਾ ਸਰੋਜ ਦੇਵੀ ਨੇ ਨੀਰਜ ਵੱਲੋਂ ਚਾਂਦੀ ਅਤੇ ਪਾਕਿਸਤਾਨ ਦੇ ਖਿਡਾਰੀ ਅਰਸ਼ਦ ਨਦੀਮ ਦੇ ਸੋਨ ਤਗ਼ਮਾ ਜਿੱਤਣ ਲਈ ਖੁਸ਼ੀ ਜ਼ਾਰਿਹ ਕਰਦਿਆਂ ਕਿਹਾ ਕਿ ਅਸੀਂ ਚਾਂਦੀ ਦੇ ਤਗ਼ਮੇ ਨਾਲ ਖੁਸ਼ ਹਾਂ ਜਿਸ ਨੇ ਸੋਨ ਤਗ਼ਮਾ ਜਿੱਤਿਆ ਹੈ ਉਹ ਵੀ ਸਾਡਾ ਬੱਚਾ ਹੈ। ਉਨਾਂ ਵੀਰਵਾਰ ਨੂੰ ਇਸ ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਸਾਰੇ ਅਥਲੀਟ ਹਨ ਅਤੇ ਸਖ਼ਤ ਮਿਹਨਤ ਕਰਦੇ ਹਨ।
ਨੀਰਚ ਚੋਪੜਾ ਦੀ ਮਾਤਾ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ, ਲੋਕ ਪਟਾਖ਼ੇ ਚਲਾ ਰਹੇ ਹਨ ਅਤੇ ਅਸੀ ਲੱਡੂ ਬਣਾ ਰਹੇ ਹਾਂ। ਉਨ੍ਹਾਂ ਕਿਹਾ ਕਿ ਨੀਰਜ ਦੀ ਘਰ ਵਾਪਸੀ ’ਤੇ ਉਸਦੇ ਪਸੰਦੀਦਾ ਪਕਵਾਨ ਚੂਰਮਾ ਨਾਲ ਉਸਦਾ ਸਵਾਗਤ ਕਰਾਂਗੇ।