by vikramsehajpal
ਮਾਹਿਲਪੁਰ (ਸਾਹਿਬ) - ਥਾਣਾ ਮਾਹਿਲਪੁਰ ਅਧੀਨ ਪੈਂਦੇ ਇੱਕ ਪਿੰਡ 'ਚ ਪ੍ਰਵਾਸੀ ਮਜ਼ਦੂਰ ਦੀ ਡੇਢ ਸਾਲਾ ਬੱਚੀ ਨਾਲ ਦੁਸ਼ਕਰਮ ਕਰਨ ਦੇ ਦੋਸ਼ ਹੇਠ ਇੱਕ ਪ੍ਰਵਾਸੀ ਮਜ਼ਦੂਰ ਨੂੰ ਪੁਲਸ ਨੇ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੀੜਤ ਬੱਚੀ ਦਾ ਪਿਤਾ ਤਿੰਨ ਮਹੀਨੇ ਪਹਿਲਾਂ ਹੀ ਪਰਿਵਾਰ ਸਮੇਤ ਪੋਲਟਰੀ ਫਾਰਮ 'ਤੇ ਮਜ਼ਦੂਰੀ ਕਰਨ ਆਇਆ ਸੀ।
ਵੀਰਵਾਰ ਨੂੰ ਉਸ ਦੀ ਡੇਢ ਸਾਲ ਦੀ ਬੱਚੀ ਖੂਨ ਨਾਲ ਲਥਪਥ ਮਿਲੀ ਤਾਂ ਉਹ ਸਾਥੀ ਮਜ਼ਦੂਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਇਲਾਜ ਲਈ ਪਹੁੰਚਿਆ। ਇਸ ਦੌਰਾਨ ਡਿਊਟੀ 'ਤੇ ਤਾਇਨਾਤ ਡਾਕਟਰਾਂ ਨੇ ਇਸ ਨੂੰ ਪੁਲਸ ਕੇਸ ਦੱਸ ਕੇ ਥਾਣੇ ਭੇਜ ਦਿੱਤਾ।
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਮਾਹਿਲਪੁਰ ਪੁਲਸ ਨੇ ਪੁਲਸ ਟੀਮ ਭੇਜ ਕੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਪੀੜਿਤਾ ਦਾ ਡਾਕਟਰੀ ਮੁਆਇਨਾ ਕਰਨ ਲਈ ਡਾਕਟਰਾਂ ਨਾਲ ਸਲਾਹ ਕੀਤੀ ਜਾ ਰਹੀ ਹੈ।