by vikramsehajpal
ਚੰਡੀਗ੍ਹੜ (ਸਾਹਿਬ) - 2019 'ਚ ਫੈਲੇ ਕੋਰੋਨਾ ਤੋਂ ਬਾਅਦ ਹੁਣ ਭਾਰਤ 'ਚ ਇਕ ਨਵਾਂ ਚਾਂਦੀਪੁਰਾ ਵਾਇਰਸ ਆਇਆ ਹੈ। ਭਾਰਤ ਵਿੱਚ ਹੁਣ ਤੱਕ ਚਾਂਦੀਪੁਰਾ ਵਾਇਰਸ ਦੇ 53 ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ’ਚੋਂ 51 ਗੁਜਰਾਤ ਜਦਕਿ 2 ਕੇਸ ਰਾਜਸਥਾਨ ’ਚੋਂ ਮਿਲੇ ਹਨ।
ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਅੱਜ ਰਾਜ ਸਭਾ ਵਿੱਚ ਦਿੱਤੀ। ਉਨ੍ਹਾਂ ਇੱਕ ਸੁਆਲ ਦੇ ਲਿਖਤੀ ਜੁਆਬ ’ਚ ਦੱਸਿਆ ਕਿ ਚਾਂਦੀਪੁਰਾ ਵਾਇਰਸ ਦੇ ਕੁੱਲ 53 ਕੇਸਾਂ ’ਚੋਂ 19 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਸਾਰਿਆਂ ਦਾ ਸਬੰਧ ਗੁਜਰਾਤ ਨਾਲ ਹੈ।