ਓਲੰਪਿਕਸ ‘ਚ ਮਨੂ ਭਾਕਰ ਮਾਰੂਗੀ ਹੈਟ੍ਰਿਕ ? ਤੀਜਾ ਤਗ਼ਮਾ ਜਿੱਤਣ ਦੀ ਤਿਆਰੀ !

by vikramsehajpal

ਪੈਰਿਸ (ਸਾਹਿਬ) - ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ ਦੇ ਫਾਈਨਲ ’ਚ ਪਹੁੰਚ ਗਈ ਅਤੇ ਉਸ ਦੀਆਂ ਨਜ਼ਰਾਂ ਹੁਣ ਓਲੰਪਿਕ ’ਚ ਤੀਜਾ ਤਗ਼ਮਾ ਜਿੱਤਣ ’ਤੇ ਹਨ।

ਮਨੂ ਨੇ ਅੱਜ ਔਰਤਾਂ ਦੇ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ ਦੇ ਕੁਆਲੀਫਿਕੇਸ਼ਨ ਗੇੜ ਦੇ ਪ੍ਰੀਸਿਜ਼ਨ ਰਾਊਂਡ ’ਚ 294 ਅੰਕ ਅਤੇ ਰੈਪਿਡ ਰਾਊਂਡ ’ਚ 296 ਅੰਕਾਂ ਨਾਲ ਕੁੱਲ 590 ਦਾ ਸਕੋਰ ਬਣਾਉਂਦਿਆਂ ਦੂਜੇ ਸਥਾਨ ’ਤੇ ਰਹਿ ਕੇ ਫਾਈਨਲ ’ਚ ਜਗ੍ਹਾ ਬਣਾਈ। ਇਸ ਗੇੜ ’ਚ ਹੰਗਰੀ ਦੀ ਵੈਰੋਨਿਕਾ ਮੇਜਰ ਪਹਿਲੇ ਸਥਾਨ ’ਤੇ ਰਹੀ।