ਓਲੰਪਿਕਸ: ਲਕਸ਼ੈ ਸੇਨ ਨੇ ਅੱਜ ਜਿੱਤ ਬਣਾਇਆ ਇਤਿਹਾਸ, ਬਣਿਆ ਪਹਿਲਾ ਭਾਰਤੀ !

by vikramsehajpal

ਪੈਰਿਸ (ਸਾਹਿਬ) - ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਆਪਣੇ ਪਹਿਲੇ ਓਲੰਪਿਕ ਤਗ਼ਮੇ ਵੱਲ ਕਦਮ ਵਧਾਉਂਦਿਆਂ ਪੁਰਸ਼ ਸਿੰਗਲਜ਼ ਵਰਗ ਦੇ ਸੈਮੀ ਫਾਈਨਲ ’ਚ ਪਹੁੰਚਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ। ਉਂਜ ਉਹ ਸਾਇਨਾ ਨੇਹਵਾਲ ਅਤੇ ਪੀਵੀ ਸਿੰਧੂ ਤੋਂ ਬਾਅਦ ਅਜਿਹਾ ਕਰਨ ਵਾਲਾ ਤੀਜਾ ਭਾਰਤੀ ਹੈ।

ਲਕਸ਼ੈ ਸੇਨ ਨੇ ਅੱਜ ਇੱਥੇ ਕੁਆਰਟਰ ਫਾਈਨਲ ’ਚ ਪਹਿਲਾ ਸੈੱਟ ਹਾਰਨ ਮਗਰੋਂ ਵਾਪਸ ਕਰਦਿਆਂ ਵਿਸ਼ਵ ਦੇ 11ਵੇਂ ਨੰਬਰ ਦੇ ਚੀਨੀ ਤਾਇਪੈ ਦੇ ਚੋਊ ਤਿਏਨ ਚੇਨ ਨੂੰ 19-21 21-15 21-12 ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤ ਦਾ ਪੁਰੂਪੱਲੀ ਕਸ਼ਯਪ 2012 ਲੰਡਨ ਓਲੰਪਿਕ ਅਤੇ ਕਿਦਾਂਬੀ ਸ੍ਰੀਕਾਂਤ 2016 ਰੀਓ ਓਲੰਪਿਕ ’ਚ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ ਪਹੁੰਚਿਆ ਸੀ।