by vikramsehajpal
ਵਾਸ਼ਿੰਗਟਨ (ਸਾਹਿਬ) - ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਮਨੀਪੁਰ, ਜੰਮੂ ਕਸ਼ਮੀਰ, ਭਾਰਤ-ਪਾਕਿਸਤਾਨ ਸਰਹੱਦ ਅਤੇ ਭਾਰਤ ਦੇ ਕੇਂਦਰੀ ਤੇ ਪੂਰਬੀ ਹਿੱਸਿਆਂ ਜਿੱਥੇ ਕਿ ਨਕਸਲਵਾਦੀ ਸਰਗਰਮ ਹਨ, ਵਿੱਚ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ।
ਭਾਰਤ ਲਈ ਜਾਰੀ ਕੀਤੀ ਨਵੀਂ ਐਡਵਾਈਜ਼ਰੀ ਵਿੱਚ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਉੱਤਰ-ਪੂਰਬੀ ਸੂਬਿਆਂ ਦੇ ਹਾਲਾਤ ਬਾਰੇ ਜਾਣਕਾਰੀ ਦੇਣ ਲਈ ਇਹ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।