ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਖੜ੍ਹਾ ਹੈ ਦੇਸ਼ : ਰਾਜਨਾਥ ਸਿੰਘ

by vikramsehajpal

ਚੰਡੀਗ੍ਹੜ (ਸਾਹਿਬ) - ਡੋਡਾ ਵਿਚ ਦਹਿਸ਼ਤੀ ਵਿਰੋਧੀ ਮੁਹਿੰਮ ਵਿਚ ਬਹਾਦਰ ਭਾਰਤੀ ਫ਼ੌਜ ਦੇ ਜਵਾਨਾਂ ਦੀ ਸ਼ਹਾਦਤ ਨੂੰ ਲੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕਿਹਾ ਕਿ ਉਹ ਤੇ ਦੇਸ਼ ਇਸ ਵੇਲੇ ਦੁਖੀ ਪਰਿਵਾਰਾਂ ਨਾਲ ਖੜ੍ਹਾ ਹੈ ਅਤੇ ਉਹ ਉਨ੍ਹਾਂ ਫੌਜੀ ਪਰਿਵਾਰਾਂ ਦੀ ਆਰਥਿਕ ਸਹਾਇਤਾ ਕਰਨਗੇ ਜਿਨ੍ਹਾਂ ਨੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ।

ਇਸ ਵੇਲੇ ਦਹਿਸ਼ਤ ਵਿਰੋਧੀ ਮੁਹਿੰਮ ਜਾਰੀ ਹੈ ਅਤੇ ਸਾਡੀਆਂ ਫ਼ੌਜਾਂ ਦਹਿਸ਼ਤਗਰਦੀ ਦੇ ਖ਼ਾਤਮੇ ਅਤੇ ਖ਼ੇਤਰ ਵਿਚ ਸ਼ਾਂਤੀ ਬਹਾਲੀ ਲਈ ਵਚਨਬੱਧ ਹਨ। ਦੱਸਣਾ ਬਣਦਾ ਹੈ ਕਿ ਦਹਿਸ਼ਤਗਰਦਾਂ ਨੇ ਤਲਾਸ਼ੀ ਮੁਹਿੰਮ ਦੌਰਾਨ ਫੌਜ ਦੇ ਜਵਾਨਾਂ ’ਤੇ ਗੋਲੀਆਂ ਚਲਾਈਆਂ ਸਨ ਜਿਸ ਕਾਰਨ ਚਾਰ ਜਵਾਨ ਸ਼ਹੀਦ ਹੋ ਗਏ ਸਨ।