by nripost
ਜਲੰਧਰ (ਰਾਘਵ): ਪੰਜਾਬ ਦੇ ਜਲੰਧਰ ਸ਼ਹਿਰ ਤੋਂ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਜਲੰਧਰ ਦੇ ਤਿੰਨ ਨੌਜਵਾਨਾਂ ਦੀ ਅਜਮੇਰ ਸ਼ਰੀਫ ਜਾਂਦੇ ਸਮੇਂ ਸੜਕ ਹਾਦਸੇ 'ਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਇਕ ਨੌਜਵਾਨ ਦੀ ਕੈਨੇਡਾ ਲਈ ਫਲਾਈਟ ਸੀ ਪਰ ਇਸ ਦੌਰਾਨ ਉਸ ਨੇ ਆਪਣੇ ਦੋਸਤਾਂ ਨਾਲ ਅਜਮੇਰ ਸ਼ਰੀਫ ਮੱਥਾ ਟੇਕਣ ਦੀ ਯੋਜਨਾ ਬਣਾਈ। ਜਲੰਧਰ ਦਾ ਗੁਰਜਿੰਦਰ ਸਿੰਘ ਜਿਸਨੇ ਕਿ ਸੋਮਵਾਰ ਨੂੰ ਕੈਨੇਡਾ ਜਾਣਾ ਸੀ, ਆਪਣੇ ਦੋਸਤ ਨਾਇਬ ਸਲਮਾਨੀ ਨਾਲ ਅਜਮੇਰ ਲਈ ਰਵਾਨਾ ਹੋਇਆ ਸੀ, ਜਦੋਂ ਹਰਿਆਣਾ ਦੇ ਰਸਤੇ 'ਚ ਰਾਤ ਕਰੀਬ 3 ਵਜੇ ਨੀਂਦ ਆਉਣ ਕਾਰਨ ਉਸ ਦੀ ਕਾਰ ਇਕ ਟਰੱਕ ਨਾਲ ਟਕਰਾ ਗਈ। ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਪਰਿਵਾਰ ਕੈਨੇਡਾ ਜਾਣ ਤੋਂ ਪਹਿਲਾਂ ਗੁਰਜਿੰਦਰ ਨੂੰ ਏਅਰਪੋਰਟ 'ਤੇ ਛੱਡਣ ਦੀ ਤਿਆਰੀ ਕਰ ਰਿਹਾ ਸੀ ਪਰ ਇਸੇ ਦੌਰਾਨ ਉਸ ਦੀ ਮੌਤ ਦੀ ਖਬਰ ਆ ਗਈ।