ਭਾਰਤ ‘ਚ ਦਰਜ ਕੀਤੇ ਜਾ ਰਹੇ ਹਨ ਸਭ ਤੋਂ ਵੱਧ ਕਰੋਨਾ ਕੇਸ

by mediateam

ਦੁਨੀਆਂ ਦੇ ਕਈ ਦੇਸ਼ਾਂ ਨੇ ਕੋਰੋਨਾ ਮਹਾਮਾਰੀ 'ਤੇ ਕਾਬੂ ਪਾ ਲਿਆ ਹੈ ਪਰ ਬਹੁਤੇ ਦੇਸ਼ ਅਜੇ ਵੀ ਇਸ ਖਤਰਨਾਕ ਵਾਇਰਸ ਨਾਲ ਜੂਝ ਰਹੇ ਹਨ।ਕੋਰੋਨਾ ਮਹਾਂਮਾਰੀ ਨੇ ਪੁਰੀ ਦੁਨੀਆਂ ਵਿੱਚ ਤਹਿਲਕਾ ਮਚਾ ਕੇ ਰੱਖ ਦਿਤਾ ਹੈ | ਇਹ  ਮਹਾਂਮਾਰੀ  ਇਕ ਬਹੁਤ ਹੀ ਭਿਆਨਕ ਰੂਪ ਲੈ ਚੁੱਕੀ ਹੈ | ਪਿਛਲੇ 24 ਘੰਟਿਆਂ 'ਚ ਵੱਖ-ਵੱਖ ਦੇਸ਼ਾਂ 'ਚ ਦੋ ਲੱਖ, 86 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਅਤੇ 5,ਹਜਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ |

Breaking News: ਅਸ਼ਵੇਤ ਵਿਆਕਤੀ ਨੂੰ ਗੋਲੀ ਮਾਰ ਕੇ ਕੀਤੀ ਹੱਤਿਆ ਤਾਜ਼ਾ ਅੰਕੜਿਆਂ ਦੇ ਹਿਸਾਬ  ਨਾਲ ਕੋਰੋਨਾ ਤੋਂ ਪ੍ਰਭਾਵਿਤ ਮੁਲਕਾਂ ਦੀ ਸੂਚੀ 'ਚ ਅਮਰੀਕਾ ਅਜੇ ਵੀ ਪਹਿਲੇ ਨੰਬਰ 'ਤੇ ਹੈ ਦੁਜੇ ਨੰਬਰ ਉੱਤੇ ਬ੍ਰਾਜ਼ੀਲ ਹੈ  ਤੇ ਭਾਰਤ ਦੀ ਗੱਲ ਕਰੀਏ ਤਾ ਉਹ ਤੀਜੇ ਨੰਬਰ ਉਤੇ ਹੈ |ਹਾਲਾਂਕਿ ਇਨੀਂ ਦਿਨੀਂ ਸਭ ਤੋਂ ਵੱਧ ਕੇਸ ਭਾਰਤ 'ਚ ਦਰਜ ਕੀਤੇ ਜਾ ਰਹੇ ਹਨ| ਭਾਰਤ ਚ ਜਿੱਥੇ ਕੋਰੋਨਾ ਨਾਲ ਪ੍ਰਭਾਵਿਤ ਲੋਕਾਂ  ਦਾ ਆਂਕੜਾ 29 ਲੱਖ ਤੋਂ ਪਾਰ ਹੋ ਚੁੱਕਿਆ ਹੈ | ਉੱਥੇ ਜੇ ਆਪਾ ਗੱਲ ਕਰੀਏ ਪੰਜਾਬ ਦੀ ਤਾਂ ਇੱਥੇ ਆੰਕੜੇ 56 ਹਜ਼ਾਰ ਤੋਂ ਪਾਰ ਹੋ ਚੁੱਕਿਆ ਹੈ  | ਪੰਜਾਬ ਵਿਚ 1600 ਲੋਕ ਕੋਰੋਨਾ ਕਰਕੇ ਆਪਣੀ ਜਾਨ ਗਵਾਂ ਚੁੱਕੇ ਹਨ | ਪਰ ਪੰਜਾਬ ਚ ' 36ਹਜਾਰ ਤੋਂ ਵੱਧ ਲੋਕੀ ਠੀਕ ਵੀ ਹੋਏ ਨੇ |