by vikramsehajpal
ਅੰਮ੍ਰਿਤਸਰ (ਸਾਹਿਬ) - ਵਿਧਾਨ ਸਭਾ ਹਲਕਾ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਖਤਰਾਏ ਕਲਾਂ ਦਾ ਇੱਕ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ, ਜਿਸ ਵੱਲੋਂ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਕਰਨਦੀਪ ਸਿੰਘ (20) ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਖਤਰਾਏ ਕਲਾਂ ਜੋ ਕਿ ਗਲਤ ਸੰਗਤ ਵਿੱਚ ਪੈ ਕੇ ਨਸ਼ੇ ਕਰਨ ਲੱਗ ਪਿਆ ਸੀ ਤੇ ਉਹ ਆਪਣੇ ਇੱਕ ਹੋਰ ਸਾਥੀ ਨਾਲ ਨੇੜਲੇ ਪਿੰਡ ਝੰਡੇਰ ਵਿਖੇ ਗਿਆ ਸੀ, ਜਿੱਥੇ ਉਸ ਵੱਲੋਂ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਉਸ ਦੀ ਮੌਤ ਹੋ ਗਈ ਤੇ ਉਸ ਦੀ ਲਾਸ਼ ਪਿੰਡ ਝੰਡੇਰ ਦੇ ਖੇਤਾਂ ਵਿੱਚੋਂ ਮਿਲੀ ਹੈ।
ਅੱਗੇ ਉਨ੍ਹਾਂ ਦੱਸਿਆ ਕਿ ਉਹਨਾਂ ਦਾ ਪੁੱਤ ਅਣਵਿਆਹਿਆ ਹੈ ਤੇ ਜਿਸ ਨੂੰ ਕੁਝ ਸਮਾਂ ਪਹਿਲਾਂ ਹੀ ਨਸ਼ੇ ਦੀ ਲੱਤ ਲੱਗੀ ਸੀ ਤੇ ਪਰਿਵਾਰਕ ਮੈਂਬਰਾਂ ਵੱਲੋਂ ਕਈ ਵਾਰੀ ਉਸ ਨੂੰ ਸਮਝਾਇਆ ਵੀ ਸੀ ਪਰ ਉਹ ਨਹੀਂ ਟਲਿਆ ਤੇ ਆਖਰ ਇਸ ਨਸ਼ੇ ਨੇ ਹੀ ਉਸ ਦੀ ਜਾਨ ਲੈ ਲਈ।