ਮੌਸਮ ਦੀ ਬੇਰੁਖ਼ੀ, ਮੌਸਮ ਨੂੰ ਲੈ ਆਈ ਵੱਡੀ ਖ਼ਬਰ !

by vikramsehajpal

ਅੰਮ੍ਰਿਤਸਰ (ਸਾਹਿਬ) - ਵੀਰਵਾਰ ਨੂੰ ਹੁੰਮਸ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ। ਦੁਪਿਹਰ ਵੇਲੇ ਪਸੀਨਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਸੀ। ਜ਼ਿਆਦਾਤਰ ਤਾਪਮਾਨ 35 ਡਿਗਰੀ ਰਿਹਾ, ਜਿਸ ਨਾਲ ਰਾਤ ਨੂੰ ਵੀ ਤੇਜ਼ ਗਰਮੀ ਦੇ ਨਾਲ ਹੁੰਮਸ ਬਣੀ ਰਹੀ। ਸਵੇਰ ਤੋਂ ਹੀ ਹੁੰਮਸ ਹੋਣਾ ਸ਼ੁਰੂ ਹੋ ਗਿਆ। ਦੱਸ ਦਈਏ ਕਿ ਵੀਰਵਾਰ ਦੁਪਿਹਰ 12 ਵਜੇ ਦੇ ਬਾਅਦ ਤੇਜ਼ ਗਰਮੀ ਪੈਣ ਲੱਗੀ। ਸੂਰਜ ਦੇਵਤਾ ਨੇ ਅੱਗ ਉਗਲੀ ਅਤੇ ਤੇਜ ਤਪਿਸ਼ ਕਾਰਨ ਲੋਕ ਪਰੇਸ਼ਾਨ ਹੋ ਗਏ। ਦਿਨਭਰ ਲੋਕ ਪਸੀਨੋ-ਪਸੀਨ ਹੁੰਦੇ ਰਹੇ।

ਬਦਲ ਮੌਸਮ ਨੂੰ ਲੈ ਕੇ ਸਿਵਲ ਹਸਪਤਾਲ ਵਿੱਚ ਓ. ਪੀ. ਡੀ. ਦੀ ਸੰਖਿਆ ਵਿੱਚ ਵਾਧਾ ਹੋ ਗਿਆ। ਪੇਟ ਦਰਦ, ਉਲਟੀ, ਦਸਤ ਦੇ ਮਰੀਜ ਵੱਧ ਗਏ। ਵੀਰਵਾਰ ਨੂੰ ਵਾਰਡ ਵਿੱਚ ਭਰਤੀ ਮਰੀਜਾਂ ਦੀ ਗਿਣਤੀ ਵੱਧ ਗਈ। ਸਿਵਲ ਹਸਪਤਾਲ ਦੀ ਓ. ਪੀ. ਡੀ. 100 ਤੋਂ 200 ਪਾਰ ਹੋ ਗਈ। ਹੁੰਮਸ ਕਾਰਨ ਲੋਕਾ ਨੂੰ ਕੁੱਲਰ ਦੀ ਹਵਾ ਤੋਂ ਵੀ ਰਾਹਤ ਨਹੀਂ ਮਿਲ ਸਕੀ। ਓਥੇ ਹੀ ਜੁਲਾਈ ਦਾ ਅੱਧਾ ਮਹੀਨਾ ਬੀਤ ਰਿਹਾ ਹੈ ਪਰ ਅਜੇ ਤੱਕ ਚੰਗਾ ਮੀਂਹ ਨਹੀ ਪਿਆ।

ਜਿਸ ਦੇ ਕਿਸਾਨਾਂ ਨੂੰ ਝੋਨੇ ਦੀ ਰੋਪਾਈ ਲਈ ਜਨਰੇਟਰਾਂ 'ਤੇ ਨਿਰਭਰ ਹੋਣਾ ਪੈ ਰਿਹਾ ਹੈ। ਖੇਤੀ ਵਿਭਾਗ ਅਨੁਸਾਰ ਝੋਨੇ ਦੀ ਲੁਆਈ ਲਈ ਇਹ ਸਮਾਂ ਅਨੁਕੂਲ ਹੈ। ਜੇਕਰ ਸਮੇਂ 'ਤੇ ਮੀਂਹ ਨਹੀਂ ਪਿਆ ਤਾਂ ਝੋਨੇ ਦਾ ਰਕਬਾ ਵੀ ਘਟ ਹੋ ਸਕਦਾ ਹੈ।