ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ ! ਇਕੋ ਪਰਿਵਾਰ ਦੇ 4 ਜੀਆਂ ਨੇ ਸੜਕ ਹਾਦਸੇ ‘ਚ ਗਵਾਈ ਜਾਨ !

by vikramsehajpal

ਐਬਟਸਫੋਰਡ (ਸਾਹਿਬ) : ਪਿੰਡ ਰੋੜੀਕਪੂਰਾ ਦੇ ਸੁਖਵੰਤ ਸਿੰਘ ਸੁੱਖ ਬਰਾੜ ਕੈਨੇਡਾ ’ਚ (ਬੀ.ਸੀ.) ਦੇ ਐਬਟਸਫੋਰਡ 'ਚ ਰਹਿੰਦੇ ਆਪਣੇ ਪਰਿਵਾਰ ਪਤਨੀ ਰਾਜਿੰਦਰ ਕੌਰ, ਪੁੱਤਰੀ ਕਮਲ ਕੌਰ ਅਤੇ ਸਾਲੀ ਛਿੰਦਰ ਕੌਰ ਨਾਲ ਸ਼ਾਮ ਦੇ ਸਮੇਂ ਆਪਣੇ ਮਿੱਤਰ ਸ਼ੇਰ ਸਿੰਘ ਨੰਬਰਦਾਰ ਪਿੰਡ ਰੋੜੀਕਪੂਰਾ ਨੂੰ ਮਿਲਣ ਐਬਟਸਫੋਰਡ ਦੇ ਸ਼ਹਿਰ ਕਨੋਲਾ ਵਿਖੇ ਉਨ੍ਹਾਂ ਦੇ ਘਰ ਜਾ ਰਹੇ ਸਨ।

ਇਸ ਦੌਰਾਨ ਰਸਤੇ ਵਿੱਚ ਆਚਨਕ ਭਿਆਨਕ ਸੜਕ ਹਾਦਸਾ ਵਾਰ ਗਿਆ, ਜਿਸ ਵਿੱਚ ਮੌਕੇ ’ਤੇ ਹੀ ਸੁਖਵੰਤ ਸਿੰਘ, ਉਨ੍ਹਾਂ ਦੀ ਪਤਨੀ, ਬੇਟੀ ਅਤੇ ਸਾਲੀ ਦੀ ਮੌਤ ਹੋ ਗਈ। ਦੱਸ ਦਈਏ ਕਿ ਇਸ ਦੁਖਦਾਈ ਘਟਨਾ ਦਾ ਪਤਾ ਲੱਗਦਿਆ ਹੀ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਵਲੋਂ ਇਸ ਦੁਖਦਾਈ ਘਟਨਾ ਦਾ ਬਹੁਤ ਦੁੱਖ ਮਨਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਸੁਖਵੰਤ ਸਿੰਘ ਬਰਾੜ ਪਿੰਡ ਵਾਸੀਆਂ ਦਾ ਹਰਮਨ ਪਿਆਰਾ ਇਨਸਾਨ ਸੀ, ਜੋ ਵਿਦੇਸ਼ ਬੈਠਾ ਵੀ ਪਿੰਡ ਵਾਸੀਆਂ ਨਾਲ ਦੁੱਖ ਸੁੱਖ ਸਾਂਝਾ ਕਰਦਾ ਰਹਿੰਦਾ ਸੀ।