by nripost
ਜੈਪੁਰ (ਸਾਹਿਬ) - ਸੁਰੱਖਿਆ 'ਚ ਤਾਇਨਾਤ ਇਕ ਸੀ.ਆਈ.ਐੱਸ.ਐੱਫ. ਜਵਾਨ ਨੂੰ ਸਪਾਈਸਜੈੱਟ ਏਅਰਲਾਈਨਜ਼ ਦੀ ਮਹਿਲਾ ਮੁਲਾਜ਼ਮ ਨੇ ਜੈਪੁਰ ਇੰਟਰਨੈਸ਼ਨਲ ਏਅਰਪੋਰਟ ਤੇ ਥੱਪੜ ਮਾਰ ਦਿੱਤਾ। ਇਸ ਥੱਪੜ ਕਾਂਡ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਿਨਾਂ ਤਲਾਸ਼ੀ ਦੇ ਜ਼ਬਰਦਸਤੀ ਗੇਟ ਤੋਂ ਐਂਟਰੀ ਕਰਨ 'ਤੇ ਸੀ.ਆਈ.ਐੱਸ.ਐੱਫ. ਦੇ ਏ.ਐੱਸ.ਆਈ. ਨੇ ਮਹਿਲਾ ਨੂੰ ਰੋਕਿਆ ਸੀ। ਇਸ ਗੱਲ 'ਤੇ ਮਹਿਲਾ ਮੁਲਾਜ਼ਮ ਨੂੰ ਇੰਨਾ ਗੁੱਸਾ ਆ ਗਿਆ ਕਿ ਉਸ ਨੇ ਏ.ਐੱਸ.ਆਈ. ਗਿਰੀਰਾਜ ਪ੍ਰਸਾਦ ਨੂੰ ਥੱਪੜ ਮਾਰ ਦਿੱਤਾ।
ਇਸ ਤੋਂ ਬਾਅਦ ਪੀੜਤ ਏ.ਐੱਸ.ਆਈ. ਨੇ ਏਅਰਪੋਰਟ ਪੁਲਸ ਥਾਣੇ 'ਚ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਮਹਿਲਾ ਨੂੰ ਹਿਰਾਸਤ 'ਚ ਲੈ ਲਿਆ ਹੈ। ਦੱਸ ਦਈਏ ਕਿ ਸਪਾਈਸਜੈੱਟ ਦੀ ਮਹਿਲਾ ਚਾਲਕ ਦਲ ਦੀ ਮੈਂਬਰ ਅਨੁਰਾਧਾ ਨੇ ਸੀ.ਆਈ.ਐੱਸ.ਐੱਫ. ਜਵਾਨ 'ਤੇ ਛੇੜਛਾੜ ਕਰਨ ਦਾ ਦੋਸ਼ ਲਗਾਇਆ ਹੈ। ਇਸ ਤੋਂ ਇਲਾਵਾ ਇਤਰਾਜ਼ਯੋਗ ਟਿੱਪਣੀ ਕਰਨ ਅਤੇ ਅਸ਼ਲੀਲਤਾ ਕਰਨ ਦਾ ਵੀ ਦੋਸ਼ ਲਗਾਇਆ ਹੈ।