ਅਮੇਠੀ ਤੋਂ ਕਰਾਰੀ ਹਾਰ ਤੋਂ ਬਾਅਦ ਸਮ੍ਰਿਤੀ ਇਰਾਨੀ ਨੇ ਸ਼ੇਅਰ ਕੀਤੀ ਪਹਿਲੀ ਪੋਸਟ,ਤੇਜ਼ੀ ਨਾਲ ਹੋ ਰਹੀ ਵਾਇਰਲ

by jagjeetkaur

ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਮ੍ਰਿਤੀ ਇਰਾਨੀ ਨੂੰ ਲੋਕ ਸਭਾ ਚੋਣਾਂ 2024 ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਦੱਸ ਦਈਏ ਕਿ ਕਾਂਗਰਸ ਦੇ ਕਿਸ਼ੋਰੀ ਲਾਲ ਨੂੰ 5,39,228 ਵੋਟਾਂ ਮਿਲੀਆਂ, ਜਦਕਿ ਇਰਾਨੀ ਨੂੰ 3,72,032 ਵੋਟਾਂ ਮਿਲੀਆਂ। ਆਪਣੀ ਹਾਰ ਤੋਂ ਬਾਅਦ ਸਮ੍ਰਿਤੀ ਇਰਾਨੀ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਕੀਤੀ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਮ੍ਰਿਤੀ ਇਰਾਨੀ ਨੇ ਹਾਰ ਤੋਂ ਬਾਅਦ ਇਹ ਵੀ ਕਿਹਾ ਕਿ ਉਹ ਅਮੇਠੀ ਵਿੱਚ ਲੋਕਾਂ ਦੀ ਸੇਵਾ ਕਰਦੀ ਰਹੇਗੀ।
ਸਮ੍ਰਿਤੀ ਇਰਾਨੀ ਨੇ ਅੱਜ ਜਸ਼ਨ ਮਨਾ ਰਹੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ, “ਜ਼ਿੰਦਗੀ ਅਜਿਹੀ ਹੈ ਕਿ…ਮੇਰੀ ਜ਼ਿੰਦਗੀ ਦਾ ਇੱਕ ਦਹਾਕਾ ਇੱਕ ਪਿੰਡ ਤੋਂ ਦੂਜੇ ਪਿੰਡ ਜਾਣਾ, ਇੱਕ ਜੀਵਨ ਬਣਾਉਣਾ, ਉਮੀਦਾਂ ਅਤੇ ਅਕਾਂਖਿਆਵਾਂ ਨੂੰ ਪਾਲਨਾ, ਬੁਨਿਆਦੀ ਢਾਂਚੇ – ਸੜਕਾਂ, ਨਾਲੀਆਂ, ਖਰਾਂਜਾ, ਬਾਈਪਾਸ, ਮੈਡੀਕਲ ਕਾਲਜ ਅਤੇ ਹੋਰ ਬਹੁਤ ਕੁਝ ‘ਤੇ ਕੰਮ ਕਰਨਾ।” ਸਮ੍ਰਿਤੀ ਇਰਾਨੀ ਨੇ ਅੱਗੇ ਲਿਖਿਆ, ”ਮੈਂ ਹਮੇਸ਼ਾ ਉਨ੍ਹਾਂ ਦੀ ਸ਼ੁਕਰਗੁਜ਼ਾਰ ਹਾਂ ਜੋ ਜਿੱਤ-ਹਾਰ ‘ਚ ਮੇਰੇ ਨਾਲ ਖੜ੍ਹੇ ਰਹੇ। ਅੱਜ ਜਸ਼ਨ ਮਨਾਉਣ ਵਾਲਿਆਂ ਨੂੰ ਵਧਾਈ। ਅਤੇ ‘ਜੋਸ਼ ਕਿਵੇਂ ਹੈ?’ ਮੈਂ ਕਹਿਣੀ ਹਾਂ, ‘ਅਜੇ ਵੀ ਹਾਈ ਹੈ ਜਨਾਬ…’