by nripost
ਫ਼ਤਹਿਗੜ੍ਹ ਸਾਹਿਬ (ਨੇਹਾ) - ਪੰਜਾਬ ਭਰ ਵਿਚ 1 ਜੂਨ ਨੂੰ ਲੋਕ ਸਭਾ ਚੋਣਾਂ 2024 ਹੋਈਆਂ ਸਨ, ਜਿਹਨਾਂ ਦੇ ਨਤੀਜਿਆਂ ਦਾ ਅੱਜ ਐਲਾਨ ਹੋ ਗਿਆ ਹੈ। ਲੋਕ ਸਭਾ ਚੋਣਾਂ ਦੀਆਂ 13 ਸੀਟਾਂ ਵਿਚੋਂ ਕਾਂਗਰਸ ਨੇ 7, 'ਆਪ' ਨੇ 3, ਅਕਾਲੀ ਦਲ ਨੇ 1, ਆਜ਼ਾਦ 2 ਸੀਟਾਂ ਹਾਸਲ ਕੀਤੀਆਂ ਹਨ। ਫ਼ਤਹਿਗੜ੍ਹ ਸਾਹਿਬ ਸੀਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਥੇ ਮੁੜ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ। ਕਾਂਗਰਸ ਦੇ ਡਾ. ਅਮਰ ਸਿੰਘ ਨੇ 324191 ਵੋਟਾਂ ਨਾਲ ਦੂਜੀ ਵਾਰ ਜਿੱਤ ਹਾਸਲ ਕੀਤੀ। ਜਦਕਿ 'ਆਪ' ਦੇ ਗੁਰਪ੍ਰੀਤ ਸਿੰਘ ਜੀਪੀ 291526 ਵੋਟਾਂ ਨਾਲ ਦੂਜਾ ਅਤੇ ਭਾਜਪਾ ਦੇ ਗੇਜਾ ਰਾਮ ਵਾਲਮੀਕਿ 126379 ਵੋਟਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।