ਚੰਡੀਗੜ੍ਹ 25 ਮਈ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ ਕਾਂਗਰਸ ਦੇ ਸਰਬੇ-ਸਰਬਾ ਰਾਹੁਲ ਗਾਂਧੀ ਵੱਲੋਂ ਬਾਮਸੇਫ ਡੀਐਸ ਫੋਰ ਤੇ ਬਸਪਾ ਦੇ ਸੰਸਥਾਪਕ ਸਾਹਿਬ ਕਾਸੀ ਰਾਮ ਜੀ ਬਾਰੇ ਦਿੱਤਾ ਬਿਆਨ ਬਹੁਤ ਨਿੰਦਣਯੋਗ ਹੈ। ਕਾਂਗਰਸ ਦੀ ਮਹਾਰਾਸ਼ਟਰ ਸਰਕਾਰ ਨੇ ਜਦੋਂ 1964 ਵਿੱਚ ਬਾਬਾ ਸਾਹਿਬ ਅੰਬੇਡਕਰ ਅਤੇ ਗੌਤਮ ਬੁੱਧ ਦੇ ਜਨਮਦਿਨ ਦੀ ਛੁੱਟੀ ਖਤਮ ਕਰ ਦਿੱਤੀ ਸੀ ਉਸ ਵੇਲੇ ਡੀਆਰਡੀਓ ਵਿੱਚ ਅਸਿਸਟੈਂਟ ਵਿਗਿਆਨੀ ਦੀ ਪੋਸਟ ਤੇ ਨੌਕਰੀ ਕਰ ਰਹੇ ਸਾਹਿਬ ਕਾਸ਼ੀ ਰਾਮ ਜੀ ਨੇ ਨੌਕਰੀ ਤੋਂ ਅਸਤੀਫਾ ਦੇਕੇ ਦਲਿਤਾਂ ਪਿਛੜੇ ਵਰਗਾ ਦੇ ਹੱਕਾਂ ਅਧਿਕਾਰਾਂ ਦੀ ਲੜਾਈ ਲਈ ਬਹੁਜਨ ਸਮਾਜ ਬਣਾਉਣ ਦਾ ਅਹਿਦ ਲਿਆ ਅਤੇ 20 ਸਾਲ ਦੇ ਸੰਘਰਸ਼ ਤੋਂ ਬਾਅਦ 1984 ਵਿੱਚ ਬਹੁਜਨ ਸਮਾਜ ਪਾਰਟੀ ਦਾ ਗਠਨ ਕੀਤਾ।
20 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਅਗਲੇ 12 ਸਾਲਾਂ ਵਿੱਚ ਦੇਸ਼ ਦੀ ਰਾਸ਼ਟਰੀ ਪਾਰਟੀ ਬਣ ਗਈ ਅਤੇ ਪਿਛਲੇ 35 ਸਾਲਾਂ ਵਿੱਚ ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿੱਚ ਚਾਰ ਵਾਰ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਜੀ ਦਾ ਸ਼ਾਸਨ ਕਾਲ ਰਿਹਾ ਹੈ। ਇਸ ਦੌਰਾਨ ਬਹੁਜਨ ਸਮਾਜ ਪਾਰਟੀ ਵੱਲੋਂ ਸਰਬਜਨ ਹਿਤਾਏ ਸਰਬਜਨ ਸੁਖਾਏ ਦੇ ਨਾਅਰੇ ਦੇ ਤਹਿਤ ਦੇਸ਼ ਦੇ ਦਲਿਤਾ ਪਛੜੇ ਵਰਗਾ ਘੱਟ ਗਿਣਤੀਆਂ ਮਜ਼ਦੂਰਾਂ ਗਰੀਬਾਂ ਕਿਸਾਨਾਂ ਔਰਤਾਂ ਵਿਦਿਆਰਥੀਆਂ ਮੁਲਾਜ਼ਮਾਂ ਆਦਿ ਸਾਰੇ ਖੇਤਰਾਂ ਵਿੱਚ ਲੋਕ ਭਲਾਈ ਦੇ ਅਣਗਿਣਤ ਕੰਮ ਕੀਤੇ। ਸਾਹਿਬ ਕਾਂਸ਼ੀ ਰਾਮ ਜੀ ਨੇ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਨੂੰ ਇੰਨਾ ਵੱਡਾ ਆਧਾਰ ਦਿੱਤਾ ਕਿ ਕਾਂਗਰਸ ਪਾਰਟੀ ਨੂੰ ਦੇਸ਼ ਵਿੱਚ ਗੋਡਿਆਂ ਭਾਰ ਕਰ ਦਿੱਤਾ। ਅੱਜ ਕਾਂਗਰਸ ਦੇ ਰਾਹੁਲ ਗਾਂਧੀ ਵੱਲੋਂ ਦਿੱਤਾ ਗਿਆ ਬਿਆਨ ਕਾਂਗਰਸ ਨੂੰ ਪੰਜਾਬ ਵਿੱਚ ਨੇਸਤਾਨਬੂਦ ਕਰਨ ਦਾ ਕੰਮ ਕਰੇਗਾ।
ਗੜੀ ਨੇ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਦੇਸ਼ ਦੇ ਦਲਿਤਾਂ ਪਿਛੜੇ ਵਰਗਾਂ ਵਿੱਚ ਇੰਨੇ ਸਤਿਕਾਰਯੋਗ ਸ਼ਖਸ਼ੀਅਤ ਹਨ ਕਿ ਦੇਸ਼ ਵਿੱਚ ਨਾਅਰਾ ਪ੍ਰਚਲਤ ਹੈ ਕਿ ਬਾਬਾ ਸਾਹਿਬ ਕਾ ਦੂਸਰਾ ਨਾਮ ਕਾਂਸ਼ੀ ਰਾਮ ਕਾਂਸ਼ੀਰਾਮ। ਜਦੋਂ ਕਿ ਰਾਹੁਲ ਗਾਂਧੀ ਜੀ ਕਹਿ ਰਹੇ ਹਨ ਕਿ Kanshi Ram Ji Nothing ਕਾਸ਼ੀ ਰਾਮ ਇਜ ਨਥਿੰਗ ਵਰਗੀਆਂ ਗਲਤ ਟਿੱਪਣੀਆਂ ਕਰ ਰਹੇ। ਇਹ ਸ਼੍ਰੀ ਰਾਹੁਲ ਗਾਂਧੀ ਅਤੇ ਕਾਂਗਰਸ ਵੱਲੋਂ ਕੀਤਾ ਗਿਆ ਸਮੁੱਚੇ ਦਲਿਤ ਅਤੇ ਪਿਛੜੇ ਭਾਈਚਾਰੇ ਦਾ ਅਪਮਾਨ ਹੈ। ਗੜੀ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਸਮੁੱਚੇ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ।