ਖਾਲਿਸਤਾਨੀ ਤੱਤਾਂ ਦੀ ਪ੍ਰੋਤਸਾਹਨ ਨੀਤੀ ਦੀ ਆਲੋਚਨਾ
ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕੈਨੇਡਾ ਦੀ ਸਰਕਾਰ '
ਤੇ ਤਿੱਖੀ ਆਲੋਚਨਾ ਕੀਤੀ ਹੈ, ਉਹਨਾਂ ਦਾ ਕਹਿਣਾ ਹੈ ਕਿ ਖਾਲਿਸਤਾਨੀ ਵੱਖਵਾਦੀ ਤੱਤਾਂ ਨੂੰ ਸਿਆਸੀ ਥਾਂ ਦੇਣ ਨਾਲ ਕੈਨੇਡਾ ਸਰਕਾਰ ਇਹ ਸੰਦੇਸ਼ ਦੇ ਰਹੀ ਹੈ ਕਿ ਕਾਨੂੰਨ ਦੇ ਸ਼ਾਸਨ ਨਾਲੋਂ ਵੋਟ ਬੈਂਕ ਜ਼ਿਆਦਾ ਸ਼ਕਤੀਸ਼ਾਲੀ ਹੈ। ਉਹਨਾਂ ਨੇ ਵੀਰਵਾਰ ਦੇਰ ਰਾਤ ਪੀਟੀਆਈ ਨਾਲ ਗੱਲ ਕਰਦਿਆਂ ਕਿਹਾ ਕਿ ਭਾਰਤ ਬੋਲਣ ਦੀ ਆਜ਼ਾਦੀ ਨੂੰ ਮਾਨਤਾ ਦਿੰਦਾ ਹੈ ਪਰ ਵਿਦੇਸ਼ੀ ਡਿਪਲੋਮੈਟਾਂ ਨੂੰ ਧਮਕੀ ਦੇਣ ਜਾਂ ਵੱਖਵਾਦ ਨੂੰ ਸਮਰਥਨ ਦੇਣ ਨੂੰ ਆਜ਼ਾਦੀ ਦਾ ਹਿੱਸਾ ਨਹੀਂ ਮੰਨਦਾ।
ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬ ਤੋਂ ਆਏ ਸਿੱਖ ਪ੍ਰਵਾਸੀਆਂ ਵਿੱਚੋਂ ਕੁਝ ਲੋਕ ਕੈਨੇਡਾ ਵਿੱਚ ਵੱਖਵਾਦੀ ਸਮਰਥਕ ਦੇ ਤੌਰ ਤੇ ਸਕ੍ਰੀਅ ਹਨ, ਜਿਸ ਨੂੰ ਦੇਖਦਿਆਂ ਹੋਇਆਂ ਭਾਰਤੀ ਸਰਕਾਰ ਚਿੰਤਤ ਹੈ। ਉਹਨਾਂ ਨੇ ਹੈਰਾਨੀ ਜਤਾਈ ਕਿ ਸ਼ੱਕੀ ਪਿਛੋਕੜ ਵਾਲੇ ਲੋਕਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਅਤੇ ਰਹਿਣ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਰਹੀ ਹੈ।
ਜੈਸ਼ੰਕਰ ਦੇ ਬਿਆਨ ਨਾਲ ਇਹ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਵੱਖਵਾਦੀ ਤੱਤਾਂ ਨੂੰ ਕਿਸੇ ਵੀ ਰੂਪ ਵਿੱਚ ਸਮਰਥਨ ਦੇਣ ਨੂੰ ਸਵੀਕਾਰ ਨਹੀਂ ਕਰਦਾ ਹੈ ਅਤੇ ਵਿਦੇਸ਼ੀ ਧਰਤੀਆਂ 'ਤੇ ਇਸ ਤਰ੍ਹਾਂ ਦੇ ਤੱਤਾਂ ਨੂੰ ਸਿਆਸੀ ਥਾਂ ਦੇਣਾ ਅਸਲ ਵਿੱਚ ਕਾਨੂੰਨ ਦੇ ਸ਼ਾਸਨ ਨੂੰ ਕਮਜ਼ੋਰ ਕਰਨਾ ਹੈ। ਇਹ ਬਿਆਨ ਭਾਰਤ ਅਤੇ ਕੈਨੇਡਾ ਵਿਚਕਾਰ ਸਿਆਸੀ ਸੰਬੰਧਾਂ ਵਿੱਚ ਤਣਾਅ ਦਾ ਕਾਰਣ ਬਣ ਸਕਦਾ ਹੈ।