by jagjeetkaur
ਪੰਜਾਬੀ ਫਿਲਮ ਇੰਡਸਟਰੀ ਦੀ ਗੁਲਾਬੋ ਮਾਸੀ ਅਖਵਾਉਣ ਵਾਲੀ ਕਲਾਕਾਰ ਨਿਰਮਲ ਰਿਸ਼ੀ ਨੂੰ ਰਾਸ਼ਟਰਪਤੀ ਭਵਨ ਵਿਖੇ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 80 ਸਾਲ ਦੀ ਉਮਰ ਵਿੱਚ ਵੀ ਪੰਜਾਬੀ ਫਿਲਮ ਇੰਡਸਟਰੀ ਦੀ ਰੌਣਕ ਅਦਾਕਾਰਾ ਨਿਰਮਲ ਰਿਸ਼ੀ ਨੂੰ 41 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਇਹ ਐਵਾਰਡ ਮਿਲਿਆ ਹੈ। ਇਨ੍ਹਾਂ 41 ਸਾਲਾਂ ਵਿੱਚ ਨਿਰਮਲ ਰਿਸ਼ੀ ਨੇ 80 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਐਵਾਰਡ ਐਵਾਰਡ ਨਾਲ ਉਨ੍ਹਾਂ ਪੂਰਾ ਪੰਜਾਬ ਦਾ ਮਾਣ ਵਧਾਇਆ ਹੈ।
ਨਿਰਮਲ ਰਿਸ਼ੀ ਦਾ ਜਨਮ 28 ਅਗਸਤ 1946 ਨੂੰ ਬਠਿੰਡਾ ਦੇ ਪਿੰਡ ਖੀਵਾ ਕਲਾਂ ਵਿੱਚ ਹੋਇਆ। ਆਜ਼ਾਦੀ ਤੋਂ ਬਾਅਦ ਇਹ ਇਲਾਕਾ ਹੁਣ ਮਾਨਸਾ ਜ਼ਿਲ੍ਹੇ ਦਾ ਹਿੱਸਾ ਹੈ। ਉਸ ਦੇ ਪਿਤਾ ਬਲਦੇਵ ਕ੍ਰਿਸ਼ਨ ਰਿਸ਼ੀ ਪਿੰਡ ਦੇ ਸਰਪੰਚ ਸਨ। ਕਿਹਾ ਜਾਂਦਾ ਹੈ ਕਿ ਨਿਰਮਲ ਰਿਸ਼ੀ ਨੂੰ ਰੰਗਮੰਚ ਅਤੇ ਭੰਗੜੇ ਦਾ ਬਹੁਤ ਸ਼ੌਕ ਸੀ। ਉਸ ਨੇ ਸਕੂਲ ਤੋਂ ਹੀ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ ਸੀ।