ਟੈਕਸ ਫਾਈਲ ਕਰ ਚੁੱਕੇ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕਾਰਬਨ ਰਿਬੇਟ

by nripost

ਓਟਵਾ (ਸੈਂਡੀ) : ਮਾਰਚ ਦੇ ਮੱਧ ਤੱਕ ਜਿਨ੍ਹਾਂ ਕੈਨੇਡੀਅਨਜ਼ ਵੱਲੋਂ ਆਪਣਾ ਟੈਕਸ ਫਾਈਲ ਕਰ ਦਿੱਤਾ ਗਿਆ ਹੋਵੇਗਾ ਉਨ੍ਹਾਂ ਵਿੱਚੋਂ ਕੁੱਝ ਨੂੰ ਸਾਲ 2024 ਦੀ ਕੈਨੇਡਾ ਕਾਰਬਨ ਰੀਬੇਟ ਦੀ ਪਹਿਲੀ ਕਿਸ਼ਤ ਜਲਦ ਹੀ ਮਿਲ ਜਾਵੇਗੀ।

ਅਲਬਰਟਾ, ਸਸਕੈਚਵਨ, ਮੈਨੀਟੋਬਾ, ਓਨਟਾਰੀਓ ਤੇ ਸਾਰੀਆਂ ਚਾਰੋਂ ਐਟਲਾਂਟਿਕ ਪ੍ਰੋਵਿੰਸਾਂ ਵਿੱਚ ਰਹਿਣ ਵਾਲੇ ਕੁੱਝ ਕੈਨੇਡੀਅਨਜ਼ ਨੂੰ ਅੱਜ 4 ਕਿਸ਼ਤਾਂ ਵਿੱਚੋਂ ਪਹਿਲੀ ਕਿਸ਼ਤ ਮਿਲ ਜਾਵੇਗੀ, ਬਸ਼ਰਤੇ ਉਨ੍ਹਾਂ ਵੱਲੋਂ 15 ਮਾਰਚ 2023 ਤੱਕ ਆਪਣੇ ਟੈਕਸ ਭਰਵਾ ਦਿੱਤੇ ਗਏ ਹੋਣਗੇ। ਜਿਨ੍ਹਾਂ ਨੇ 15 ਮਾਰਚ ਤੱਕ ਆਪਣੇ ਟੈਕਸ ਭਰਵਾਏ ਹੋਣਗੇ ਉਨ੍ਹਾਂ ਦੀ ਪਹਿਲੀ ਕਿਸ਼ਤ 15 ਮਈ ਤੱਕ ਆਵੇਗੀ। ਜਿਹੜੇ ਅੱਜ ਤੋਂ ਬਾਅਦ ਆਪਣੇ ਟੈਕਸ ਭਰਵਾਉਣਗੇ ਉਨ੍ਹਾਂ ਨੂੰ ਜੂਨ ਜਾਂ ਜੁਲਾਈ ਤੱਕ ਆਪਣੀ ਪਹਿਲੀ ਕਿਸ਼ਤ ਮਿਲੇਗੀ।

ਇਹ ਅਦਾਇਗੀਆਂ ਘਰਾਂ ਦੇ ਆਕਾਰ ਤੇ ਚਾਰ ਜੀਆਂ ਦੇ ਪਰਿਵਾਰ ਦੇ ਆਧਾਰ ਉੱਤੇ ਹੋਣਗੀਆਂ, ਜਿਵੇਂ ਕਿ ਨਿਊ ਬਰੰਜ਼ਵਿੱਕ ਵਿੱਚ 190 ਡਾਲਰ ਤੋਂ ਅਲਬਰਟਾ ਵਿੱਚ 450 ਡਾਲਰ ਤੱਕ ਹੋਣਗੀਆਂ। ਓਟਵਾ ਵੱਲੋਂ ਇੱਕ ਨਵਾਂ ਆਨਲਾਈਨ ਐਸਟੀਮੇਟਰ ਵੀ ਲਾਂਚ ਕੀਤਾ ਗਿਆ ਹੈ ਜਿਸ ਵਿੱਚ ਦਰਸਾਇਆ ਗਿਆ ਹੋਵੇਗਾ ਕਿ ਤੁਹਾਨੂੰ ਕਿੰਨੀ ਛੋਟ ਮਿਲੇਗੀ। ਇਨ੍ਹਾਂ ਛੋਟਾਂ ਨੂੰ ਹੋਰ ਸਮਝ ਵਿੱਚ ਆਉਣ ਵਾਲਾ ਬਣਾਉਣ ਵਾਸਤੇ ਓਟਵਾ ਨੇ ਇਸ ਸਾਲ ਇਨ੍ਹਾਂ ਦਾ ਨਾਂ ਕੈਨੇਡਾ ਕਾਰਬਨ ਰੀਬੇਟ ਰੱਖਿਆ ਸੀ ਪਰ ਅਜੇ ਵੀ ਵੱਡੇ ਬੈਂਕਾਂ ਨਾਲ ਸਰਕਾਰ ਦੀ ਗੱਲਬਾਤ ਚੱਲ ਰਹੀ ਹੈ ਕਿ ਜਦੋਂ ਇਹ ਛੋਟ ਤੁਹਾਡੇ ਖਾਤੇ ਵਿੱਚ ਨਜ਼ਰ ਆਵੇਗੀ ਤਾਂ ਉਹ ਕਿਸ ਲੇਬਲ ਦੇ ਹੇਠਾਂ ਨਜ਼ਰ ਆਵੇਗੀ।ਇਹ ਡਿਪੌਜਿ਼ਟ ਕਈ ਵੱਖਰੇ ਨਾਂਂਵਾਂ ਹੇਠ ਹੋ ਸਕਦਾ ਹੈ ਤੇ ਇਹ ਇਸ ਉੱਤੇ ਵੀ ਨਿਰਭਰ ਕਰੇਗਾ ਕਿ ਤੁਹਾਡਾ ਬੈਂਕ ਕਿੱਥੇ ਹੈ।