ਭਲਕੇ ਪੰਜਾਬ ‘ਚ ਸਰਕਾਰੀ ਛੁੱਟੀ ਦਾ ਐਲਾਨ

by jagjeetkaur

ਚੰਡੀਗੜ੍ਹ, 12 ਅਪ੍ਰੈਲ 2024 – ਸੂਬੇ ਵਿਚ ਭਲਕੇ ਭਾਵ 13 ਅਪ੍ਰੈਲ 2024 ਦਿਨ ਸ਼ਨੀਵਾਰ ਨੂੰ ਵਿਸਾਖੀ ਦੇ ਤਿਓਹਾਰ ਕਾਰਨ ਸਰਕਾਰੀ ਛੁੱਟੀ ਹੈ। ਇਸ ਦਿਨ ਸੂਬੇ ਭਰ ਦੇ ਸਕੂਲ, ਕਾਲਜ, ਵਿਦਿਅਕ ਅਦਾਰੇ ਅਤੇ ਹੋਰ ਵਪਾਰਕ ਇਕਾਈਆਂ ਵਿਚ ਛੁੱਟੀ ਰਹੇਗੀ। ਸਰਕਾਰ ਵੱਲੋਂ ਜਾਰੀ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿਚ ਵਿਸਾਖੀ ਨੂੰ ਜਨਤਕ ਛੁੱਟੀ ਐਲਾਨਿਆ ਗਿਆ ਹੈ।