ਕੈਨੇਡਾ ਦੇ ਟੋਰਾਂਟੋ ‘ਚ ਦੇਰ ਰਾਤ ਗੋਲੀਬਾਰੀ ‘ਚ 1 ਦੀ ਮੌਤ, 2 ਜ਼ਖ਼ਮੀ

by nripost

ਟੋਰਾਂਟੋ (ਸੈਂਡੀ): ਟੋਰਾਂਟੋ ਦੇ ਫੈਸ਼ਨ ਡਿਸਟ੍ਰਿਕਟ ਵਿੱਚ ਰਾਤ ਸਮੇਂ ਚੱਲੀ ਗੋਲੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਟੋਰਾਂਟੋ ਨੇ ਦੱਸਿਆ ਕਿ ਵੀਰਵਾਰ ਨੂੰ ਤੜ੍ਹਕੇ 2:30 ਦੇ ਨੇੜੇ ਤੇੜੇ ਕੁਈਨ ਸਟਰੀਟ ਵੈਸਟ ਤੇ ਪੋਰਟਲੈਂਡ ਸਟਰੀਟ ਏਰੀਆ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲੀ। ਪੁਲਿਸ ਨੂੰ ਮੌਕੇ ਉੱਤੇ ਤਿੰਨ ਵਿਅਕਤੀ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਮਿਲੇ। ਇੱਕ ਵਿਅਕਤੀ ਨੂੰ ਨਾਜੁ਼ਕ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ। ਦੋ ਹੋਰ ਵਿਅਕਤੀ ਵੀ ਸ਼ੂਟਿੰਗ ਕਾਰਨ ਜ਼ਖ਼ਮੀ ਹੋਏ ਸਨ ਪਰ ਉਨ੍ਹਾਂ ਦੀ ਹਾਲਤ ਬਹੁਤੀ ਗੰਭੀਰ ਨਹੀਂ ਸੀ।

ਜਿਸ ਵਿਅਕਤੀ ਦੀ ਹਾਲਤ ਨਾਜ਼ੁਕ ਸੀ ਉਸ ਦੀ ਬਾਅਦ ਵਿੱਚ ਮੌਤ ਹੋ ਗਈ ਤੇ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ। ਮ੍ਰਿਤਕ ਤੇ ਜ਼ਖ਼ਮੀਆਂ ਦੀ ਉਮਰ ਤੇ ਲਿੰਗ ਆਦਿ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਇਹ ਸ਼ੂਟਿੰਗ ਇੱਕ ਅਸਟੈਬਲਿਸ਼ਮੈਂਟ ਦੇ ਬਾਹਰ ਵਾਪਰੀ। ਇੱਕ ਮਸ਼ਕੂਕ ਨੂੰ ਕਾਲੇ ਰੰਗ ਦੀ ਗੱਡੀ ਵਿੱਚ ਭੱਜਦਿਆਂ ਵੇਖਿਆ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।