ਕੈਨੇਡਾ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਰੱਖਿਆ ਨੀਤੀ ਅੱਜ ਹੋਵੇਗੀ ਰਲੀਜ਼

by nripost

ਓਨਟਾਰੀਓ (ਸਰਬ) : ਰੱਖਿਆ ਮੰਤਰੀ ਬਿੱਲ ਬਲੇਅਰ ਅੱਜ ਸਵੇਰੇ ਕੈਨੇਡਾ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਰੱਖਿਆ ਨੀਤੀ ਰਲੀਜ਼ ਕਰਨਗੇ।

ਤੁਹਾਨੂੰ ਦੱਸ ਦੇਈਏ ਕਿ ਇਸ ਨੀਤੀ ਉੱਤੇ ਉਦੋਂ ਤੋਂ ਹੀ ਕੰਮ ਕੀਤਾ ਜਾ ਰਿਹਾ ਹੈ ਜਦੋਂ ਤੋਂ ਫਰਵਰੀ 2022 ਤੋਂ ਰੂਸ ਵੱਲੋਂ ਯੂਕਰੇਨ ਉੱਤੇ ਹਮਲਾ ਕੀਤਾ ਗਿਆ। ਇਸ ਨਾਲ ਮੌਜੂਦਾ ਨੀਤੀ, ਜਿਸ ਨੂੰ ਸਾਲ 2017 ਵਿੱਚ ਲਿਆਂਦਾ ਗਿਆ ਸੀ, ਮਜ਼ਬੂਤ, ਸਕਿਓਰ ਤੇ ਮਸ਼ਰੂਫ ਨੂੰ ਬਦਲ ਦਿੱਤਾ ਜਾਵੇਗਾ, ਤੇ ਇਸ ਕਾਰਨ 20 ਸਾਲਾਂ ਲਈ ਫੌਜ ਦੀਆਂ ਤਰਜੀਹਾਂ ਨਿਰਧਾਰਤ ਕੀਤੀਆਂ ਗਈਆਂ ਸਨ। ਇਸ ਨੀਤੀ ਕਾਰਨ ਹੀ 164 ਬਿਲੀਅਨ ਡਾਲਰ ਦੇ ਅਹਿਮ ਇਕਿਉਪਮੈਂਟ ਖਰੀਦਣ ਦੀ ਯੋਜਨਾ ਉਲੀਕੀ ਗਈ ਸੀ।

ਇਸ ਨਵੀਂ ਨੀਤੀ ਉੱਤੇ ਕੰਮ ਸਾਬਕਾ ਮੰਤਰੀ ਅਨੀਤਾ ਆਨੰਦ ਦੇ ਕਾਰਜਕਾਲ ਸਮੇਂ ਹੀ ਸ਼ੁਰੂ ਹੋ ਗਿਆ ਸੀ। ਇਹ ਵੀ ਕਿਆਫੇ ਲਾਏ ਜਾ ਰਹੇ ਹਨ ਕਿ ਇਸ ਦਾ ਇੱਕ ਹਿੱਸਾ ਪਾਸੇ ਕਰ ਦਿੱਤਾ ਜਾਵੇਗਾ ਕਿਉਂਕਿ ਇਸ ਵਿੱਚ ਕਾਫੀ ਖਰਚਾ ਹੋਣ ਦੀ ਗੱਲ ਕੀਤੀ ਗਈ ਸੀ। ਰੱਖਿਆ ਮੰਤਰੀ ਬਿਲ ਬਲੇਅਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਯੋਜਨਾ ਕੈਨੇਡਾ ਦੀ ਰੱਖਿਆ ਇੰਡਸਟਰੀ ਨੂੰ ਸਥਿਰਤਾ ਮੁਹੱਈਆ ਕਰਵਾਉਣਾ ਹੈ।