by jaskamal
ਪੱਤਰ ਪ੍ਰੇਰਕ : ਅਮਰੂਦ ਘੁਟਾਲੇ ਦੇ ਮਾਮਲੇ 'ਚ ਪੰਜਾਬ ਭਰ 'ਚ 1 ਦਰਜਨ ਤੋਂ ਵੱਧ ਥਾਵਾਂ 'ਤੇ ਈਡੀ ਦੇ ਛਾਪੇਮਾਰੀ ਜਾਰੀ ਹੈ। ਦਰਅਸਲ, ਫਿਰੋਜ਼ਪੁਰ ਦੇ ਡੀਸੀ ਰਾਜੇਸ਼ ਧੀਮਾਨ ਦੇ ਘਰ ਛਾਪੇਮਾਰੀ ਤੋਂ ਬਾਅਦ ਹੁਣ ਉਨ੍ਹਾਂ ਦੇ ਪਰਿਵਾਰਕ ਸੀਏ ਅਨਿਲ ਅਰੋੜਾ ਦੇ ਪਟਿਆਲਾ ਸਥਿਤ ਸ਼੍ਰੀ ਨਿਵਾਸ ਕਾਲੋਨੀ ਸਥਿਤ ਘਰ 'ਤੇ ਛਾਪੇਮਾਰੀ ਕੀਤੀ ਗਈ ਹੈ, ਜੋ ਘੱਟੋ-ਘੱਟ 1 ਘੰਟੇ ਤੋਂ ਵਧ ਚੱਲੀ ਹੈ।
ਦੱਸਿਆ ਜਾ ਰਿਹਾ ਹੈ ਕਿ ਈ.ਡੀ. ਰਾਜੇਸ਼ ਧੀਮਾਨ ਦੇ ਨਾਲ ਸੀ.ਏ. ਦੇ ਘਰ ਪਹੁੰਚ ਗਿਆ ਹੈ। ਦੱਸ ਦਈਏ ਕਿ ਉਕਤ ਅਮਰੂਦ ਘੁਟਾਲੇ ਦੀ ਵਿਜੀਲੈਂਸ ਕਾਫੀ ਸਮੇਂ ਤੋਂ ਜਾਂਚ ਕਰ ਰਹੀ ਸੀ, ਜਿਸ ਤੋਂ ਬਾਅਦ ਅੱਜ ਈਡੀ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ।