ਐਪਲ ਉਤਪਾਦਾਂ ਦੀ ਵਰਤੋਂ ਕਰਨ ਵਾਲੇ ਯੂਜ਼ਰ ‘ਤੇ ਇੱਕ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੀ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਐਪਲ ਦੇ ਸਫਾਰੀ ਬ੍ਰਾਊਜ਼ਰ, ਵਿਜ਼ਨ ਪ੍ਰੋ, ਮੈਕਬੁੱਕ ਅਤੇ ਐਪਲ ਵਾਚ ਯੂਜ਼ਰਸ ਦੇ ਨਾਲ ਆਈਫੋਨ, ਆਈਪੈਡ ਲਈ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ। ਇਹ ਪ੍ਰੋਡੈਕਟ ਹੈਕਰਾਂ ਦੇ ਨਿਸ਼ਾਨੇ ‘ਤੇ ਹਨ ਅਤੇ ਯੂਜ਼ਰਸ ਦਾ ਡਾਟਾ ਚੋਰੀ ਕੀਤਾ ਜਾ ਰਿਹਾ ਹੈ। 15 ਮਾਰਚ ਨੂੰ ਆਪਣੀ ਪਹਿਲੀ ਚਿਤਾਵਨੀ ਵਿੱਚ CERT-In ਨੇ ਕਿਹਾ ਸੀ ਕਿ ਐਪਲ ਦੇ iOS ਅਤੇ iPadOS ਵਿੱਚ ਬਹੁਤ ਸਾਰੇ ਖਤਰੇ ਪਾਏ ਗਏ ਹਨ, ਜਿਸ ਕਾਰਨ ਹੈਕਰ ਯੂਜ਼ਰਸ ਦੇ ਡਿਵਾਈਸ ‘ਤੇ ਆਰਬਿਟਰੇਰੀ ਕੋਡ ਚਲਾ ਸਕਦੇ ਹਨ ਅਤੇ ਟਾਰਗੇਟ ਸਿਸਟਮ ਦੀ ਸੁਰੱਖਿਆ ਨੂੰ ਆਸਾਨੀ ਨਾਲ ਚਕਮਾ ਦੇ ਸਕਦੇ ਹਨ।
ਸੀਈਆਰਟੀ-ਇਨ ਦੇ ਮੁਤਾਬਕ ਹੈਕਿੰਗ ਦੇ ਜੋਖਮ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਬਲੂਟੁੱਥ, ਮੀਡੀਆ ਰਿਮੋਟ, ਫੋਟੋਜ਼, ਸਫਾਰੀ ਅਤੇ ਵੈਬਕਿੱਟ ਦੀ ਗਲਤ ਪ੍ਰਮਾਣਿਕਤਾ ਹੈ। ਸੁਰੱਖਿਆ ਏਜੰਸੀ ਨੇ ਇਹ ਵੀ ਕਿਹਾ ਕਿ ਐਕਸਟੈਂਸ਼ਨਕਿੱਟ, ਸ਼ੇਅਰ ਸ਼ੀਟ, ਮੈਮੋਰੀ ਕਰੱਪਸ਼ਨ, ਲੌਕ ਸਕ੍ਰੀਨ ਅਤੇ ਟਾਈਮਿੰਗ ਸਾਈਡ ਚੈਨਲ ‘ਚ ਵੀ ਕਈ ਪ੍ਰਾਈਵੇਸੀ ਸੰਬੰਧੀ ਸਮੱਸਿਆਵਾਂ ਪਾਈਆਂ ਗਈਆਂ ਹਨ।
CERT-In ਦੀ ਚਿਤਾਵਨੀ ਮੁਤਾਬਕ ਇਸ ਖਤਰੇ ਨਾਲ ਲਉਨ੍ਹਾਂ iOS ਅਤੇ iPad ਡਿਵਾਈਸਿਜ਼ ਦੀ ਸਕਿਓਰਿਟੀ ‘ਤੇ ਅਸਰ ਪਿਆ ਹੈ, ਜੋ ਵਰਜ਼ਨ ਨੰਬਰ 16.7.6 ਤੋਂ ਪਹਿਲਾੰ ਵਾਲੇ ਓਐੱਸ ‘ਤੇ ਕੰਮ ਕਰਦੇ ਹਨ। ਇਨ੍ਹਾਂ ਵਿੱਚ ਆਈਫੋਨ 8, ਆਈਫੋਨ 8 ਪਲੱਸ, ਆਈਫੋਨ X, ਆਈਪੈਡ 5th ਜੈਨਰੇਸ਼ਨ, ਆਈਪੈਡ ਪ੍ਰੋ 9.7 ਇੰਚ ਤੇ ਆਈਪੈਡ ਪ੍ਰੋ 12.9 ਇੰਚ 1st ਜੈਨਰੇਸ਼ਨ ਸ਼ਾਮਮਲ ਹਨ। ਇਸ ਤੋਂ ਿਲਾਵਾ ਇਸ ਖਤਰੇ ਤੋਂ 17.4 ਆਈਓਏਐੱਸ ਵਰਜ਼ਨ ਤੋਂ ਪਹਿਲਾਂ ‘ਤੇ ਕੰਮ ਕਰਨ ਵਾਲੇ ਆਈਪੈਡ ਪ੍ਰੋ 10.5 ਤੇ 11 ਇੰਚ, ਆਈਪੈਡ 3rd ਜੈਨਰੇਸ਼ਨ ਤੇ ਆਈਪੈਡ ਏਅਰ 6th ਜੈਨਰੇਸ਼ਨ ਦੇ ਨਾਲ ਵਾਲੇ ਵਰਜ਼ਨ ਵੀ ਸ਼ਾਮਲ ਹਨ। CERT-In ਨੇ ਕਿਹਾ ਕਿ ਯੂਜ਼ਰਸ ਨੂੰ ਹੈਕਿੰਗ ਦੇ ਖਤਰੇ ਤੋਂ ਬਚਣ ਲਈ ਆਪਣੇ ਆਪਣੇ ਡਿਵਾਈਜ਼ਿਸ ਨੂੰ ਲੇਟੇਸਟ ਵਰਜ਼ਨ ਵਾਲੇ ਓਐੱਸ ਨੂੰ ਅਪਡੇਟ ਕਰਨਾ ਹੋਵੇਗਾ।
19 ਮਾਰਚ ਨੂੰ CERT-In ਨੇ ਐਡਵਾਇਜ਼ਰੀ ਜਾਰੀ ਕਰਕੇ ਕਿਹਾ ਐਪਲ ਦੇ ਮੈਕਬੁਕ, ਵਿਜ਼ਨ ਪ੍ਰੋ ਅਤੇ ਐਪਲ ਟੀਵੀ ਯੂਜ਼ਰ ਹੈਕਰਸ ਦੇ ਨਿਸ਼ਾਨ ‘ਤੇ ਹਨ। ਇਸ ਖਤਰੇ ਨਾਲ ਜਿਨ੍ਹਾਂ ਡਿਵਾਈਸਿਜ਼ ਨੂੰ ਨੁਕਸਾਨ ਪਹੁੰਚ ਸਕਦਾ ਹੈ, ਉਨ੍ਹਾਂ ਵਿੱਚ ਐਪਲ ਵਿਜ਼ਨ ਪ੍ਰੋ, ਐਪਲ ਟੀਵੀ ਐਚਡੀ, ਐਪਲ ਟੀਵੀ 4K, ਐਪਲ ਵਾਚ ਸੀਰੀਜ਼ 4 ਅਤੇ ਇਸ ਤੋਂ ਬਾਅਦ ਵਾਲੇ ਵਰਜ਼ਨ ਤੇ ਐਪਲ macOS Soonoma 14 ਅਤੇ ਬਾਅਦ ਵਾਲੇ ਅਡੀਸ਼ਨ ਸ਼ਾਮਮਲ ਹਨ। ਇਨ੍ਹਾਂ ਸਾਰਿਆਂ ਵਿੱਚ ਡਿਵਾਈਸਿਜ਼ ਵਿੱਚ ਹੈਕਰ ਡਿਨਾਇਲ ਆਫ ਸਰਵਿਸ ਦੇ ਨਾਲ ਸਿਓਰਿਟੀ ਰਿਸਟ੍ਰਿਕਸ਼ਨ ਨੂੰ ਬਾਈਪਸ ਕਰ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਯੂਜ਼ਰਸ ਦੇ ਡਿਵਾਈਜ਼ ਵਵਿੱਚ ਮੌਜੂਦ ਡਾਟਾ ਦਾ ਪੂਰਾ ਐਕਸੈਸ ਮਿਲ ਜਾਂਦਾ ਹੈ।