ਪੱਤਰ ਪ੍ਰੇਰਕ : ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਿਸਾਨਾਂ ਦਾ ਮਾਝੇ ਜ਼ੋਨ ਦਾ ਇੱਕ ਵੱਡਾ ਕਾਫਲਾ ਵੱਖ-ਵੱਖ ਵਾਹਨਾਂ ਉੱਤੇ ਸਵਾਰ ਹੋ ਕੇ ਸ਼ੰਭੂ ਬਾਰਡਰ ਮੋਰਚੇ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਬਿਆਸ ਦਰਿਆ ਨੇੜੇ ਟੀ ਪੁਆਇੰਟ ਤੋਂ ਬਾਅਦ ਦੁਪਹਿਰ ਰਵਾਨਾ ਹੋਇਆ। ਇਸ ਦੌਰਾਨ ਕਿਸਾਨ ਟਰੈਕਟਰ ਟਰਾਲੀਆਂ, ਜੀਪਾਂ, ਕਾਰਾਂ, ਵੈਨ ਆਦਿ ਉੱਤੇ ਸਵਾਰ ਹੋ ਕੇ ਸ਼ੰਭੂ ਬਾਰਡਰ ਲਈ ਰਵਾਨਾ ਹੋਏ।।
ਇਸ ਦੌਰਾਨ ਗੱਲਬਾਤ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਕਿ ਅੱਜ ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਕਿਸਾਨਾਂ ਦਾ ਕਾਫਲਾ ਸ਼ੰਭੂ ਬਾਰਡਰ ਦੇ ਉੱਤੇ ਚੱਲ ਰਹੇ ਮੋਰਚੇ ਵਿੱਚ ਸ਼ਾਮਿਲ ਹੋਣ ਦੇ ਲਈ ਰਵਾਨਾ ਹੋਣ ਕਿਸਾਨਾਂ ਦਾ ਕਾਫਲਾ ਸ਼ੰਭੂ ਬਾਰਡਰ ਦੇ ਉੱਤੇ ਚੱਲ ਰਹੇ ਮੋਰਚੇ ਵਿੱਚ ਸ਼ਾਮਿਲ ਹੋਣ ਦੇ ਲਈ ਰਵਾਨਾ ਹੋਣ ਜਾ ਰਵਾਨਾ ਹੋਇਆ ਹੈ।
ਕਿਸਾਨ ਬੀਤੇ 16 ਦਿਨਾਂ ਤੋਂ ਦਿੱਲੀ ਕੂਚ ਕਰਨ ਦੇ ਲਈ ਹਰਿਆਣੇ ਦੇ ਬਾਰਡਰ ਉੱਤੇ ਲਗਾਈਆਂ ਰੋਕਾਂ ਮੂਹਰੇ ਡਟੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦਿੱਲੀ ਕੂਚ ਕਰ ਰਹੇ ਕਿਸਾਨਾਂ ਦੇ ਉੱਤੇ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਰੋਕਣ ਦੇ ਲਈ ਲਗਾਤਾਰ ਤਸ਼ੱਦਦ ਢਾਇਆ ਗਿਆ ਜੋ ਕਿ ਸਾਬਤ ਕਰਦਾ ਹੈ ਕਿ ਦੇਸ਼ ਦਾ ਰਾਜਾ ਕਿਸਾਨਾਂ ਤੋਂ ਡਰਿਆ ਹੋਇਆ ਹੈ।
ਸਿੱਧਵਾਂ ਨੇ ਕਿਹਾ ਕਿ ਕੱਲ੍ਹ ਦੀ ਮੀਟਿੰਗ ਤੋਂ ਕਿਸਾਨਾਂ ਨੂੰ ਕਾਫੀ ਉਮੀਦਾਂ ਹਨ ਅਤੇ ਅਸੀਂ ਮੰਨਦੇ ਹਾਂ ਕਿ ਗੱਲਬਾਤ ਦੇ ਨਾਲ ਹਰ ਇੱਕ ਮਸਲੇ ਦਾ ਹੱਲ ਨਿਕਲ ਸਕਦਾ ਹੈ।
by jaskamal