by jagjeetkaur
ਅੰਮ੍ਰਿਤਸਰ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਹੈ। ਰੋਸ ਮਾਰਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਸਾਮ ਦੀ ਜੇਲ ਤੋਂ ਪੰਜਾਬ ਦੀ ਜੇਲ ਵਿੱਚ ਲਿਆਉਣ ਲਈ ਅਤੇ ਸ਼ੰਬੂ ਬਾਰਡਰ ਵਿਖੇ ਹੋਏ ਸ਼ੁਭ ਕਰਮਨ ਦੀ ਮੌਤ ਦਾ ਰੋਸ ਜਾਹਿਰ ਕਰਨ ਲਈ ਕੀਤਾ ਗਿਆ।
ਦੱਸ ਦਈਏ ਕਿ ਇਸ ਰੋਸ ਮਾਰਚ ਵਿੱਚ ਦਲਜੀਤ ਸਿੰਘ ਕਲਸੀ ਦੇ ਧਰਮ ਪਤਨੀ, ਹੋਰ ਸਿੰਘ ਜੋ ਜੇਲ ਦੇ ਵਿੱਚ ਕੈਦ ਹਨ ਉਹਨਾਂ ਦੇ ਪਰਿਵਾਰਿਕ ਮੈਂਬਰ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਸ਼ਾਮਿਲ ਹੋਏ।