ਟਾਟਾ ਮੋਟਰਜ਼ ਅਤੇ ਐਮਜੀ ਮੋਟਰਜ਼ ਕੰਪਨੀਆਂ ਵੱਲੋਂ ਆਪਣੇ ਇਲੈਕਟ੍ਰਿਕ ਵਾਹਨਾਂ 'ਤੇ ਛੋਟਾਂ ਦੇ ਐਲਾਨ ਤੋਂ ਬਾਅਦ, ਪ੍ਰਮੁੱਖ ਘਰੇਲੂ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ 'ਓਲਾ ਇਲੈਕਟ੍ਰਿਕ' ਨੇ ਵੀ ਆਪਣੇ ਸਕੂਟਰਾਂ 'ਤੇ ਭਾਰੀ ਛੋਟਾਂ ਦਾ ਐਲਾਨ ਕੀਤਾ ਹੈ। ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਓਲਾ ਇਲੈਕਟ੍ਰਿਕ ਨੇ ਫਰਵਰੀ 'ਚ ਆਪਣੇ ਸਕੂਟਰਾਂ ਦੀਆਂ ਕੀਮਤਾਂ 'ਚ 25,000 ਰੁਪਏ ਤੱਕ ਦੀ ਕਟੌਤੀ ਕੀਤੀ ਹੈ। ਇਸ ਤੋਂ ਬਾਅਦ S1 Pro, S1 Air ਅਤੇ S1 X+ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਸਿਰਫ S1 ਪੋਰਟਫੋਲੀਓ 'ਤੇ ਡਿਸਕਾਊਂਟ ਦਾ ਐਲਾਨ ਕੀਤਾ ਹੈ।
ਹਾਲਾਂਕਿ, ਛੋਟ ਦੀ ਕੀਮਤ ਫਰਵਰੀ ਦੇ ਮਹੀਨੇ ਤੱਕ ਹੀ ਵੈਧ ਹੈ। ਕੰਪਨੀ ਨੇ Ola S1 X+ ਦੀ ਕੀਮਤ 1.09 ਲੱਖ ਰੁਪਏ ਤੋਂ ਘਟਾ ਕੇ 84,999 ਰੁਪਏ ਕਰ ਦਿੱਤੀ ਹੈ। ਜਦੋਂ ਕਿ Ola S1 Air ਦੀ ਕੀਮਤ 1.19 ਲੱਖ ਰੁਪਏ ਤੋਂ ਘਟਾ ਕੇ 1.05 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ Ola S1 Pro ਦੀ ਕੀਮਤ 'ਚ 18 ਹਜ਼ਾਰ ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਤੁਸੀਂ ਇਸ ਸਕੂਟਰ ਨੂੰ 1.48 ਲੱਖ ਰੁਪਏ ਦੀ ਬਜਾਏ 1.30 ਲੱਖ ਰੁਪਏ ਵਿੱਚ ਖਰੀਦ ਸਕਦੇ ਹੋ।
ਡਿਸਕਾਊਂਟ ਤੋਂ ਇਲਾਵਾ, ਕੰਪਨੀ ਇਸ ਮਹੀਨੇ ਤੋਂ ਬਿਨਾਂ ਕਿਸੇ ਵਾਧੂ ਲਾਗਤ ਦੇ ਆਪਣੀ ਪੂਰੀ ਉਤਪਾਦ ਰੇਂਜ 'ਤੇ 8 ਸਾਲ/80000 ਕਿਲੋਮੀਟਰ ਦੀ ਵਧੀ ਹੋਈ ਬੈਟਰੀ ਵਾਰੰਟੀ ਵੀ ਦੇ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਆਪਣੇ ਸਰਵਿਸ ਨੈੱਟਵਰਕ ਦਾ ਵਿਸਤਾਰ ਕਰਨ ਦੀ ਵੀ ਤਿਆਰੀ ਕਰ ਰਹੀ ਹੈ। ਇਸ ਸਮੇਂ ਕੰਪਨੀ ਦੇ ਦੇਸ਼ ਭਰ ਵਿੱਚ 414 ਸੇਵਾ ਕੇਂਦਰ ਹਨ। ਕੰਪਨੀ 2024 ਦੇ ਅੰਤ ਤੱਕ ਇਨ੍ਹਾਂ ਨੂੰ ਵਧਾ ਕੇ 600 ਕਰਨ ਦੀ ਯੋਜਨਾ ਬਣਾ ਰਹੀ ਹੈ। ਓਲਾ ਇਲੈਕਟ੍ਰਿਕ, ਜੋ ਕਿ ਘਰੇਲੂ ਬਾਜ਼ਾਰ ਵਿੱਚ ਆਪਣੀ ਐਂਟਰੀ ਤੋਂ ਬਾਅਦ ਸ਼ਾਨਦਾਰ ਵਿਕਰੀ ਨਾਲ ਵਧ ਰਹੀ ਹੈ, ਲਗਾਤਾਰ ਨਵੇਂ ਉਤਪਾਦ ਪੇਸ਼ ਕਰ ਰਹੀ ਹੈ। ਇਸ ਲਈ ਕੰਪਨੀ ਦੀ ਵਿਕਰੀ ਵੀ ਲਗਾਤਾਰ ਵਧ ਰਹੀ ਹੈ। ਕੰਪਨੀ ਨੇ 2024 ਵਿੱਚ ਵਿਕਰੀ ਵਿੱਚ 26 ਪ੍ਰਤੀਸ਼ਤ ਵਾਧਾ ਦਰਜ ਕੀਤਾ ਹੈ। ਕੰਪਨੀ ਨੇ ਕਥਿਤ ਤੌਰ 'ਤੇ ਪਿਛਲੇ ਮਹੀਨੇ 32,000 ਤੋਂ ਵੱਧ ਇਕਾਈਆਂ ਵੇਚੀਆਂ ਹਨ।