by jagjeetkaur
ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ 'ਚ ਪੱਖੋਵਾਲ ਰੋਡ ‘ਤੇ ਸਥਿਤ ਮਾਂ ਬਗਲਾਮੁਖੀ ਦਾ ਅਸ਼ੀਰਵਾਦ ਲੈਣ ਮੰਦਿਰ ਪਹੁੰਚੇ । ਮੁੱਖ ਮੰਤਰੀ ਭਗਵੰਤ ਮਾਨ ਨੇ ਮਾਂ ਬਗਲਾਮੁਖੀ ਧਾਮ ਵਿਖੇ ਪਹੁੰਚ ਕੇ ਦੇਵੀ ਮਾਤਾ ਦੇ ਚਰਨਾਂ ‘ਚ ਮੱਥਾ ਟੇਕਿਆ। ਦੱਸ ਦਈਏ ਕਿ ਬਗਲਾਮੁਖੀ ਧਾਮ ਵਿੱਚ 8 ਫ਼ਰਵਰੀ ਤੋਂ 17 ਫ਼ਰਵਰੀ ਤੱਕ 216 ਘੰਟੇ ਦਾ ਅਖੰਡ ਮਹਾਯੱਗ ਆਯੋਜਿਤ ਕੀਤਾ ਗਿਆ ਹੈ।