ਪੱਤਰ ਪ੍ਰੇਰਕ : ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਈਡੀ ਦੀ ਪੁੱਛਗਿੱਛ ਦਾ ਸਾਹਮਣਾ ਕਰਨ ਲਈ ਈਡੀ ਦਫ਼ਤਰ ਪੁੱਜੇ ਹਨ। ਉਸ ਤੋਂ ਈਡੀ ਦਫ਼ਤਰ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ 'ਚ ਹੇਮੰਤ ਸੋਰੇਨ ਦੇ ਘਰ 'ਤੇ ਛਾਪੇਮਾਰੀ ਦੌਰਾਨ ਬਰਾਮਦ ਹੋਈ BMW ਕਾਰ ਦੇ ਸਬੰਧ 'ਚ ਈਡੀ ਧੀਰਜ ਸਾਹੂ ਤੋਂ ਪੁੱਛਗਿੱਛ ਕਰ ਰਹੀ ਹੈ। ਦੱਸ ਦੇਈਏ ਕਿ ਝਾਰਖੰਡ ਵਿੱਚ ਈਡੀ ਦੀ ਕਾਰਵਾਈ ਜਾਰੀ ਹੈ।
ਸਾਬਕਾ ਸੀਐਮ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਈਡੀ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਈਡੀ ਦੇ ਸੂਤਰਾਂ ਮੁਤਾਬਕ ਧੀਰਜ ਸਾਹੂ ਨੇ ਦਿੱਲੀ ਸਥਿਤ ਹੇਮੰਤ ਸੋਰੇਨ ਦੇ ਘਰ ਤੋਂ ਜ਼ਬਤ ਕੀਤੀ BMW ਕਾਰ ਨੂੰ ਹੇਮੰਤ ਸੋਰੇਨ ਦੇ ਘਰ ਭੇਜ ਦਿੱਤਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਰਾਮਦ ਕੀਤੀ ਗਈ ਬੀਐਮਡਬਲਯੂ ਕਾਰ ਮੁਦਿਆਲੀ ਕੰਪਨੀ ਦੇ ਨਾਂ 'ਤੇ ਰਜਿਸਟਰਡ ਸੀ। ਜਿਸ ਦਾ ਸਬੰਧ ਕਾਂਗਰਸ ਦੇ ਰਾਜ ਸਭਾ ਮੈਂਬਰ ਨਾਲ ਹੈ।
ਦੱਸ ਦੇਈਏ ਕਿ 20 ਜਨਵਰੀ ਨੂੰ ਈਡੀ ਦੀ ਟੀਮ ਨੇ ਨਵੀਂ ਦਿੱਲੀ ਦੇ ਸ਼ਾਂਤੀ ਨਿਕੇਤਨ ਸਥਿਤ ਹੇਮੰਤ ਸੋਰੇਨ ਦੇ ਘਰ ਛਾਪਾ ਮਾਰਿਆ ਸੀ। ਉਸ ਦੌਰਾਨ ਈਡੀ ਦੀ ਟੀਮ ਨੇ ਕਈ ਦਸਤਾਵੇਜ਼ਾਂ ਸਮੇਤ ਨਕਦੀ ਅਤੇ ਇੱਕ ਹਰਿਆਣਾ ਨੰਬਰ ਦੀ ਬੀਐਮਡਬਲਿਊ ਕਾਰ ਜ਼ਬਤ ਕੀਤੀ ਸੀ।