by jagjeetkaur
ਕੈਨੇਡਾ ‘ਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ 2 ਸਾਲ ਲਈ ਬੈਨ ਲਗਾਇਆ ਗਿਆ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਹ ਬੈਨ ਸੰਤਬਰ 2024 ਤੋਂ ਸਤੰਬਰ 2026 ਤੱਕ ਲਗਾਇਆ ਗਿਆ ਹੈ।
ਕੈਨੇਡਾ ਦੀ ਟਰੂਡੋ ਸਰਕਾਰ ਨੇ ਵਿਦਿਆਰਥੀਆਂ ਦੇ ਸਟੱਡੀ ਵੀਜ਼ੇ ਵਿਚ 35 ਫੀਸਦੀ ਤੱਕ ਕਟੌਤੀ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਕੈਨੇਡਾ ਵਿਦੇਸ਼ੀ ਵਿਦਿਆਰਥੀਆਂ ਦੇ ਪਰਮਿਟ 'ਚ 35 ਫੀਸਦੀ ਦੀ ਕਮੀ ਕਰੇਗਾ। ਇਸ ਸੀਮਾ ਨਾਲ 2024 ਵਿਚ ਪਰਮਿਟਾਂ ਦੀ ਗਿਣਤੀ ਘੱਟ ਕੇ 364,000 ਹੋ ਜਾਵੇਗਾ।
ਤਾਜ਼ਾ ਅੰਕੜੇ ਦੱਸਦੇ ਹਨ ਕਿ ਦੇਸ਼ ਵਿੱਚ 10 ਲੱਖ ਅੰਤਰਰਾਸ਼ਟਰੀ ਵਿਦਿਆਰਥੀ ਹਨ। ਤੁਰੰਤ ਪ੍ਰਭਾਵੀ, ਮਿੱਲਰ ਨੇ ਕਿਹਾ ਕਿ ਬਿਨੈਕਾਰਾਂ ਨੂੰ ਆਪਣੀ ਸਟੱਡੀ ਪਰਮਿਟ ਅਰਜ਼ੀ ਦੇ ਨਾਲ ਸੂਬਾਈ ਤਸਦੀਕ ਪ੍ਰਦਾਨ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 1 ਸਤੰਬਰ ਤੋਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਨਤਕ-ਨਿੱਜੀ ਸੰਸਥਾ ਮਾਡਲਾਂ ਲਈ ਉਪਲਬਧ ਨਹੀਂ ਹੋਣਗੇ।