20 ਜਨਵਰੀ ਨੂੰ ਸਿੱਖ ਸੰਗਤਾਂ ਕਰਵਾਉਣ ਗੀਆਂ ਟੋਲ ਟੈਕਸ ਮੁਕਤ – ਕੌਮੀ ਇਨਸਾਫ਼ ਮੋਰਚਾ

by jagjeetkaur

ਅੱਜ ਕੌਮੀ ਇਨਸਾਫ਼ ਮੋਰਚੇ ਵੱਲੋਂ ਮੋਰਚੇ ਵਿੱਖੇ ਪ੍ਰੈੱਸ ਕਾਨਫਰੰਸ ਕੀਤੀ ਗਈ,ਇਸ ਮੌਕੇ ਤੇ ਭਾਈ ਪਾਲ ਸਿੰਘ ਫਰਾਂਸ, ਵਕੀਲ ਗੁਰਸ਼ਰਨ ਸਿੰਘ ਭਾਈ ਰਵਿੰਦਰ ਸਿੰਘ ਵਜੀਦਪੁਰ, ਭਾਈ ਬਲਵਿੰਦਰ ਸਿੰਘ ਕਾਲਾ, ਭਾਈ ਬਲਬੀਰ ਸਿੰਘ ਸਿੰਘ ਬੈਰੋਂਪੁਰ ਹਾਜਰ ਸਨ ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਪਾਲ ਸਿੰਘ ਫਰਾਂਸ , ਨੇ ਕਿਹਾ ਬੀਤੇ ਦਿਨੀਂ ਸਾਡੀ ਕੌਮੀ ਇਨਸਾਫ਼ ਮੋਰਚੇ ਦੀ ਵੱਡੀ ਮੀਟਿੰਗ ਹੋਈ, ਜਿਸ ਵਿੱਚ 20 ਤਰੀਕ ਨੂੰ 11 ਤੋਂ 2 ਵਜੇ ਤਕ ਟੋਲ ਪਲਾਜੇ ਟੋਲ ਮੁਕਤ ਕਰਨ ਦਾ ਫ਼ੈਸਲਾ ਲਿਆ ਗਿਆ , ਅਤੇ ਸਿੱਖ ਨੌਜਵਾਨਾਂ, ਸਿੱਖ ਜਥੇਬੰਦੀਆਂ ਅਤੇ ਸਮੂੰਹ ਕਿਸਾਨ ਜਥੇਬਦੀਆਂ ਨੂੰ ਅਪੀਲ ਕੀਤੀ ਗਈ 20 ਤਰੀਕ ਨੂੰ ਉਕਤ 13 ਟੋਲ ਪਲਾਜੇ ਟੋਲ ਮੁਕਤ ਕਰਵਾਏ ਜਾਣ। ਫ਼ਿਰੋਜ਼ਪੁਰ,

  1. ਫਿਰੋਜ਼ਸ਼ਾਹ ਟੋਲ ਪਲਾਜ਼ਾ
  2. ਤਾਰਾਪੁਰਾ ਟੋਲ ਪਲਾਜ਼ਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ
  3. ਅਜੀਜਪੁਰ ਟੋਲ ਪਲਾਜ਼ਾ (ਬਨੂੰੜ – ਜ਼ੀਰਕਪੁਰ ਰੋਡ)
  4. ਭਾਗੋਮਾਜਰਾ ਟੋਲ ਪਲਾਜ਼ਾ (ਖਰੜ ਤੋਂ ਲੁਧਿਆਣਾ ਰੋਡ)
  5. ਸੋਲਖੀਆਂ ਟੋਲ ਪਲਾਜ਼ਾ ( ਖਰੜ ਤੋਂ ਰੋਪੜ ਰੋਡ)
  6. ਬੜੋਦੀ ਟੋਲ ਪਲਾਜ਼ਾ ( ਮੁੱਲਾਂਪੁਰ ਤੋਂ ਕੁਰਾਲੀ) ਪਟਿਆਲਾ
  7. ਧਰੇੜੀ ਜੱਟਾਂ ਟੋਲ ਪਲਾਜ਼ਾ ਜਲੰਧਰ
  8. ਬਾਮਨੀਵਾਲਾ ਟੋਲ ਪਲਾਜ਼ਾ (ਸ਼ਾਹਕੋਟ ਤੋਂ ਮੋਗਾ ਰੋਡ ) ਲੁਧਿਆਣਾ
  9. ਲਾਡੋਵਾਲ ਟੋਲ ਪਲਾਜ਼ਾ (ਲੁਧਿਆਣਾ)
  10. ਘਲਾਲ ਟੋਲ ਪਲਾਜ਼ਾ (ਸਮਰਾਲਾ) ਬਠਿੰਡਾ
  11. ਜੀਦਾ ਟੋਲ ਪਲਾਜ਼ਾ (ਬਠਿੰਡਾ ਤੋਂ ਕੋਟਕਪੁਰਾ ਰੋੜ) ਫਰੀਦਕੋਟ
  12. ਤਲਵੰਡੀ ਭਾਈ ਟੋਲ ਪਲਾਜ਼ਾ (ਤਲਵੰਡੀ ਭਾਈ ਤੋਂ ਫਰੀਦਕੋਟ ਰੋਡ) ਨਵਾਂਸ਼ਹਿਰ
  13. ਕਾਠਗੜ੍ਹ – ਬਛੂਆ ਟੋਲ ਪਲਾਜ਼ਾ ( ਬਲਾਚੌਰ)

ਅੱਗੇ ਮੋਰਚੇ ਵੱਲੋਂ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਕਿ ਅਸੀ ਉਕਤ ਟੋਲ ਪਲਾਜੇ ਹਰ ਹਾਲ ਵਿੱਚ ਟੋਲ ਮੁਕਤ ਕਰਵਾਵਾਗੇ ਤਾਂ ਕਿ ਕੌਮੀ ਇਨਸਾਫ਼ ਮੋਰਚੇ ਦੀ ਮੰਗਾਂ ਨੂੰ ਜਲਦ ਸਰਕਾਰ ਤੋਂ ਮਨਵਾਇਆ ਜਾ ਸਕੇ।