ਪੱਤਰ ਪ੍ਰੇਰਕ : ਉਡਾਣਾਂ ਵਿੱਚ ਸੇਵਾਵਾਂ ਨੂੰ ਲੈ ਕੇ ਯਾਤਰੀਆਂ ਦੀਆਂ ਸ਼ਿਕਾਇਤਾਂ ਹਰ ਰੋਜ਼ ਆਉਂਦੀਆਂ ਰਹਿੰਦੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਯਾਤਰੀਆਂ ਨੇ ਵੱਖ-ਵੱਖ ਏਅਰਲਾਈਨਜ਼ ਨੂੰ ਉਡਾਣਾਂ 'ਚ ਸੇਵਾ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ। ਸੀਟਾਂ, ਲਾਈਟਾਂ, ਕੁਸ਼ਨਾਂ ਅਤੇ ਖਾਣੇ ਸਬੰਧੀ ਵਧੇਰੇ ਸ਼ਿਕਾਇਤਾਂ ਆਈਆਂ ਹਨ। ਹਾਲ ਹੀ 'ਚ ਏਅਰ ਇੰਡੀਆ ਦੀ ਫਲਾਈਟ ਵਿੱਚ ਇਕ ਔਰਤ ਨੇ ਮਾਸਾਹਾਰੀ ਭੋਜਨ ਪਰੋਸਣ 'ਤੇ ਏਅਰਲਾਈਨ ਦੀ ਆਲੋਚਨਾ ਕੀਤੀ ਹੈ। ਵੀਰਾ ਜੈਨ ਨਾਂ ਦੀ ਔਰਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਟਵਿਟਰ 'ਤੇ ਆਪਣੇ ਪੀਐਨਆਰ ਨੰਬਰ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਦਰਅਸਲ, ਵੀਰਾ ਜੈਨ ਨੇ ਕਾਲੀਕਟ ਅਤੇ ਮੁੰਬਈ ਵਿਚਕਾਰ ਫਲਾਈਟ ਦੀ ਟਿਕਟ ਬੁੱਕ ਕੀਤੀ ਸੀ। ਇਸ ਦੌਰਾਨ ਉਸਨੇ ਸ਼ਾਕਾਹਾਰੀ (VEG) ਭੋਜਨ ਦਾ ਆਰਡਰ ਦਿੱਤਾ। ਪਰ ਵੀਰਾ ਜੈਨ ਨੂੰ ਫਲਾਈਟ ਵਿੱਚ ਮਾਸਾਹਾਰੀ (NON VEG) ਫੂਡ ਮਿਲ ਗਿਆ। ਇਸ ਤੋਂ ਬਾਅਦ ਉਸ ਨੇ ਏਅਰ ਇੰਡੀਆ ਦੇ ਸੋਸ਼ਲ ਮੀਡੀਆ ਹੈਂਡਲ ਐਕਸ 'ਤੇ ਇਸ ਦੀ ਸ਼ਿਕਾਇਤ ਕੀਤੀ। ਏਅਰ ਇੰਡੀਆ ਨੇ ਵੀਰਾ ਜੈਨ ਨੂੰ ਡਾਇਰੈਕਟ ਮੈਸੇਜ ਭੇਜਣ ਲਈ ਕਿਹਾ, ਉਸ ਦੀ ਇਹ ਪੋਸਟ ਮਿੰਟਾਂ ਵਿੱਚ ਵਾਇਰਲ ਹੋ ਗਈ। ਕੁਝ ਉਪਭੋਗਤਾਵਾਂ ਨੇ ਏਅਰਲਾਈਨ ਦੀ ਖਰਾਬ ਭੋਜਨ ਸੇਵਾ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਵੀਰਾ ਜੈਨ ਨੇ ਪੋਸਟ 'ਚ ਕਿਹਾ, "ਮੇਰੀ ਏਅਰ ਇੰਡੀਆ ਦੀ ਫਲਾਈਟ AI582 'ਤੇ ਮੈਨੂੰ ਚਿਕਨ ਦੇ ਟੁਕੜਿਆਂ ਨਾਲ ਸ਼ਾਕਾਹਾਰੀ ਭੋਜਨ ਪਰੋਸਿਆ ਗਿਆ। ਮੈਂ ਕਾਲੀਕਟ ਏਅਰਪੋਰਟ ਤੋਂ ਫਲਾਈਟ 'ਚ ਸਵਾਰ ਹੋਈ। ਇਹ ਫਲਾਈਟ 18:40 'ਤੇ ਟੇਕ ਆਫ ਹੋਣੀ ਸੀ, ਪਰ 7 ਵਜੇ ਰਵਾਨਾ ਹੋਈ। ਵੀਰਾ ਜੈਨ ਦੁਆਰਾ ਸਾਂਝੇ ਕੀਤੇ ਗਏ ਫੂਡ ਪੈਕੇਟ ਦੀਆਂ ਤਸਵੀਰਾਂ ਵਿੱਚ ਸਾਫ਼ ਤੌਰ 'ਤੇ ਚਿਕਨ ਦੇ ਟੁਕੜਿਆਂ ਦੇ ਨਾਲ ਰੈਪਰ 'ਤੇ ਲਿਖਿਆ "VEG FOOD ਦੇਖਿਆ ਜਾ ਸਕਦਾ ਹੈ।