ਪੱਤਰ ਪ੍ਰੇਰਕ : ਭਾਰਤ ਦਾ ਮੋਸਟ ਵਾਂਟੇਡ ਅੱਤਵਾਦੀ ਅਤੇ ਜੈਸ਼-ਏ-ਮੁਹੰਮਦ ਦਾ ਮੁਖੀ ਮੌਲਾਨਾ ਮਸੂਦ ਅਜ਼ਹਰ ਸੋਮਵਾਰ ਨੂੰ ਇੱਕ ਬੰਬ ਧਮਾਕੇ ਵਿੱਚ ਮਾਰਿਆ ਗਿਆ। ਮੀਡੀਆ ਦੇ ਅਪੁਸ਼ਟ ਰਿਪੋਰਟਾਂ ਮੁਤਾਬਕ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸਵੇਰੇ 5 ਵਜੇ ਬਹਾਵਲਪੁਰ ਮਸਜਿਦ ਤੋਂ ਵਾਪਸ ਆਉਂਦੇ ਸਮੇਂ 'ਅਣਪਛਾਤੇ ਵਿਅਕਤੀਆਂ' ਵੱਲੋਂ ਬੰਬ ਧਮਾਕੇ 'ਚ ਮਾਰ ਦਿੱਤਾ ਗਿਆ। ਹਾਲਾਂਕਿ, ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ਮੌਲਾਨਾ ਮਸੂਦ ਅਜ਼ਹਰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਮੁਖੀ ਸੀ। ਪਾਕਿਸਤਾਨ ਵਿਚ ਅਪੁਸ਼ਟ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੋਸਟ ਵਾਂਟੇਡ ਅੱਤਵਾਦੀ, ਕੰਧਾਰ ਦੇ ਅਗਵਾਕਾਰ, ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਨੂੰ ਭਾਵਲਪੁਰ ਮਸਜਿਦ ਤੋਂ ਵਾਪਸ ਆਉਂਦੇ ਸਮੇਂ 'ਅਣਪਛਾਤੇ ਲੋਕਾਂ' ਦੁਆਰਾ ਸਵੇਰੇ 5 ਵਜੇ ਕੀਤੇ ਗਏ ਬੰਬ ਧਮਾਕੇ ਵਿਚ ਮਾਰਿਆ ਗਿਆ।
ਦੱਸ ਦਈਏ ਕਿ ਅਜ਼ਹਰ ਦਾ ਜਨਮ 10 ਜੁਲਾਈ 1968 ਨੂੰ ਬਹਾਵਲਪੁਰ, ਪੰਜਾਬ, ਪਾਕਿਸਤਾਨ ਵਿੱਚ ਹੋਇਆ ਸੀ। ਜ਼ਿਕਰਯੋਗ ਹੈ ਕਿ ਮਸੂਦ ਅਜ਼ਹਰ ਉਨ੍ਹਾਂ ਅੱਤਵਾਦੀਆਂ 'ਚੋਂ ਇਕ ਸੀ, ਜਿਨ੍ਹਾਂ ਨੂੰ ਇੰਡੀਅਨ ਏਅਰਲਾਈਨਜ਼ ਦੀ ਫਲਾਈਟ 814 (IC814) ਨੂੰ ਹਾਈਜੈਕ ਕਰਨ ਤੋਂ ਬਾਅਦ ਰਿਹਾਅ ਕਰਨ ਦੀ ਮੰਗ ਕੀਤੀ ਗਈ ਸੀ। ਮਸੂਦ ਅਜ਼ਹਰ ਨੇ 13 ਦਸੰਬਰ 2001 ਨੂੰ ਸੰਸਦ 'ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਵੀ ਰਚੀ ਸੀ। ਰਿਪੋਰਟਾਂ ਦੱਸਦੀਆਂ ਹਨ ਕਿ ਉਹ ਇਸਲਾਮਾਬਾਦ ਵਿੱਚ ਪਾਕਿਸਤਾਨੀ ਡੀਪ ਸਟੇਟ ਦੀ ਸੁਰੱਖਿਆ ਹਿਰਾਸਤ ਵਿੱਚ ਰਹਿੰਦਾ ਸੀ। 55 ਸਾਲਾ ਅੱਤਵਾਦੀ ਪਾਕਿਸਤਾਨ ਦੇ ਬਹਾਵਲਪੁਰ ਦੇ ਰੇਲਵੇ ਲਿੰਕ ਰੋਡ 'ਤੇ ਸਥਿਤ ਆਪਣੇ ਮਦਰੱਸੇ ਮਰਕਜ਼-ਏ-ਉਸਮਾਨ-ਓ-ਅਲੀ 'ਚ ਘੱਟ ਹੀ ਜਾਂਦਾ ਸੀ।