ਪੱਤਰ ਪ੍ਰੇਰਕ : ਸ਼ੰਭੂ ਸਰਹੱਦ 'ਤੇ ਸਾਬਕਾ ਸੈਨਿਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤੇ ਧਰਨੇ ਦੌਰਾਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹੜਤਾਲ ਕਾਰਨ ਰੇਲ ਯਾਤਰਾ ਇਕ ਵਾਰ ਫਿਰ ਪ੍ਰਭਾਵਿਤ ਹੋ ਰਹੀ ਹੈ ਅਤੇ ਮੁਸਾਫਰਾਂ ਨੂੰ ਵਧਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਮੱਦੇਨਜ਼ਰ ਜਨ ਸ਼ਤਾਬਦੀ ਲੁਧਿਆਣਾ ਪਹੁੰਚਦੇ ਹੀ ਰੱਦ ਕਰ ਦਿੱਤੀ ਗਈ, ਜਿਸ ਕਾਰਨ ਹਜ਼ਾਰਾਂ ਯਾਤਰੀ ਪਰੇਸ਼ਾਨ ਨਜ਼ਰ ਆਏ।
ਇਹ ਟਰੇਨ ਸਵੇਰੇ ਸਮੇਂ ਸਿਰ ਅੰਮ੍ਰਿਤਸਰ ਤੋਂ ਰਵਾਨਾ ਹੋਈ ਸੀ ਪਰ ਜਿਵੇਂ ਹੀ ਇਹ ਲੁਧਿਆਣਾ ਪਹੁੰਚੀ ਤਾਂ ਇਸ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ, ਜਿਸ ਕਾਰਨ ਯਾਤਰੀਆਂ 'ਚ ਘਬਰਾਹਟ ਫੈਲ ਗਈ। ਇਸੇ ਤਰ੍ਹਾਂ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਸ਼ਤਾਬਦੀ ਐਕਸਪ੍ਰੈਸ ਵੀ ਦੇਰੀ ਨਾਲ ਚੱਲ ਰਹੀ ਹੈ।ਇਸ ਦੌਰਾਨ ਹਰਿਦੁਆਰ ਜਾਣ ਵਾਲੇ ਯਾਤਰੀ ਸਿਆਲਦਾਹ ਐਕਸਪ੍ਰੈਸ ਦੀ ਉਡੀਕ ਕਰ ਰਹੇ ਹਨ। ਇਸ ਰੇਲਗੱਡੀ 'ਤੇ ਚੜ੍ਹਨ ਲਈ ਸੈਂਕੜੇ ਯਾਤਰੀ ਰੇਲਵੇ ਸਟੇਸ਼ਨ 'ਤੇ ਖੜ੍ਹੇ ਹਨ।
ਇਹ ਰੇਲ ਗੱਡੀਆਂ ਚੰਡੀਗੜ੍ਹ-ਧੂਰੀ ਜਾਖਲ ਰੂਟ 'ਤੇ ਚਲਾਈਆਂ ਜਾ ਰਹੀਆਂ ਹਨ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੇਲਵੇ ਟਰੈਕ ਜਾਮ ਕਰ ਦਿੱਤਾ ਸੀ ਪਰ ਕੱਲ੍ਹ ਉਨ੍ਹਾਂ ਨੇ ਟ੍ਰੈਕ ਖਾਲੀ ਕਰ ਦਿੱਤਾ ਸੀ। ਹੁਣ ਸਾਬਕਾ ਸੈਨਿਕਾਂ ਦੀ ਹੜਤਾਲ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।