ਸੁਲਤਾਨਪੁਰ ਲੋਧੀ ਫਾਇਰਿੰਗ ਮਾਮਲੇ ‘ਚ ਭੜਕੇ ਮਜੀਠੀਆ, ਸੀਐਮ ‘ਤੇ ਸਾਧਿਆ ਨਿਸ਼ਾਨਾ

by jaskamal

ਪੱਤਰ ਪ੍ਰੇਰਕ : ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ 'ਤੇ ਕਬਜ਼ੇ ਨੂੰ ਲੈ ਕੇ ਪੁਲਿਸ ਅਤੇ ਨਿਹੰਗਾਂ ਵਿਚਾਲੇ ਹੋਈ ਗੋਲੀਬਾਰੀ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਬਿਕਰਮ ਮਜੀਠੀਆ ਨੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਿਨਾਂ ਗੁਰੂ ਘਰ ਵਿਚ ਗੋਲੀਬਾਰੀ ਨਹੀਂ ਕੀਤੀ ਜਾ ਸਕਦੀ। ਇਸ ਲਈ ਸਿੱਧੇ ਤੌਰ 'ਤੇ ਭਗਵੰਤ ਸਿੰਘ ਮਾਨ ਜ਼ਿੰਮੇਵਾਰ ਹਨ। ਬਿਕਰਮ ਮਜੀਠੀਆ ਨੇ ਗੁਰਦੁਆਰੇ 'ਚ ਗੋਲੀਬਾਰੀ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਵੀਡੀਓ ਵਿੱਚ ਤੇਜ਼ ਗੋਲੀਆਂ ਚੱਲਣ ਦੀ ਆਵਾਜ਼ ਆ ਰਹੀ ਹੈ।

ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ਐਕਸ 'ਤੇ ਲਿਖਿਆ ਕਿ, ਇਹ ਜੋ ਵੀਡਿੳ ਸਾਂਝੀ ਕਰ ਰਿਹਾ ਹਾਂ ਏ ਕੋਈ INDO-PAK ਬਾਰਡਰ ਦੀ ਨਹੀ ਇਹ ਸੁਲਤਾਨਪੁਰ ਲੋਧੀ ਦੀ ਹੈ , ਇਸ ਵੀਡਿੳ ਨੂੰ ਦੇਖ ਕੇ ਮਨ ਨੂੰ ਬਹੁਤ ਠੇਸ ਪਹੁੰਚੀ। ਜਦੋ ਸੰਗਤਾਂ ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਰਪੁਰਬ ਦਿਵਸ ਦੀਆਂ ਤਿਆਰੀਆਂ ਕਰ ਰਹੀਆਂ ਸਨ ਅਤੇ ਅਖੰਡ ਪਾਠ ਸਾਹਿਬ ਚੱਲ ਰਹੇ ਸਨ, ਉਸ ਸਮੇਂ ਇਵੇਂ ਦੀ ਘਟਨਾ ਵਾਪਰਨੀ ਬਹੁਤ ਹੀ ਮੰਦਭਾਗੀ ਹੈ।

ਮਜੀਠੀਆ ਨੇ ਲਿਖਿਆ ਕਿ ਇਹ ਘਟਨਾ ਪ੍ਰਸ਼ਾਸਨ ਅਤੇ ਸਰਕਾਰ ਦੀ ਨਾਲਾਇਕੀ ਅਤੇ ਮਾਨਸਿਕਤਾ ਦਰਸਾਉਂਦੀ ਹੈ। CM ਦੇ ਹੁਕਮ ਤੋਂ ਬਿਨਾਂ ਗੁਰੂਘਰ 'ਤੇ ਗੋਲੀ ਚੱਲ ਹੀ ਨਹੀ ਸਕਦੀ। ਇਸਦਾ ਸਿੱਧਾ ਜ਼ਿੰਮੇਵਾਰ ਭਗਵੰਤ ਮਾਨ ਹੈ। SSP ਕਪੂਰਥਲਾ ਨੂੰ ਸਸਪੈਂਡ ਕਰਨਾ ਚਾਹੀਦਾ ਹੈ।

https://twitter.com/bsmajithia/status/1727875444475941352

ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਲਿਖਿਆ ਕਿ ਇੰਦਰਾ ਗਾਂਧੀ ਵਾਂਗ ਅੱਜ ਗੁਰੂਘਰ ਤੇ CM ਭਗਵੰਤ ਮਾਨ ਦੇ ਹੁਕਮ ਨਾਲ ਗੋਲੀਆਂ ਚੱਲਣੀਆਂ , 1984 ਦਾ ਸਮਾਂ ਯਾਦ ਕਰਾਉਂਦਾ ਹੈ, ਜੋ ਬਹੁਤ ਹੀ ਮੰਦਭਾਗਾ ਅਤੇ ਨਾ ਸਹਿਣਯੋਗ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਇਹ ਘਟਨਾ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਸਥਾਨ ਨਾਲ ਜੁੜੇ ਹੋਣ ਕਾਰਨ ਪੰਥਕ ਰਵਾਇਤਾਂ ਦੇ ਮੁਤਾਬਿਕ ਤੁਰੰਤ ਕਰਵਾਈ ਕਰਨ।